ਇੱਕ ਅਜਿਹਾ ਟ੍ਰੈਕਟਰ ਜਿਸ ਨੂੰ 1 ਘੰਟਾ ਚਲਾਉਣ ਨਾਲ ਹੋਣਗੇ 15 ਰੁਪਏ ਖਰਚ

September 14 2022

ਖੇਤੀ ਦੇ ਖਰਚਿਆਂ ਨੂੰ ਘਟਾਉਣ ਦੇ ਲਈ ਹੀ ਗੁਜਰਾਤ ਦੇ ਮਹੇਸ਼ ਭੁੱਤ ਨੇ ਈ-ਟਰੈਕਟਰ ਦਾ ਨਿਰਮਾਣ ਕੀਤਾ ਤੇ ਇਸ ਵਿੱਚ ਉਹ ਸਫਲ ਵੀ ਹੋਏ। ਇਸ ਈ-ਟਰੈਕਟਰ ਰਾਹੀਂ ਮਹੇਸ਼ ਨੇ ਆਪਣੀ ਖੇਤੀ ਦਾ 25 ਫ਼ੀਸਦੀ ਖਰਚਾ ਘਟਾਇਆ। ਈ-ਟਰੈਕਟਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸਨੂੰ 1 ਘੰਟਾ ਚਲਾਉਣ ਲਈ ਸਿਰਫ਼ 15 ਰੁਪਏ ਹੀ ਖਰਚ ਹੁੰਦੇ ਹਨ।
ਉਹਨਾਂ ਨੇ ਈ-ਟਰੈਕਟਰ ਦਾ ਨਾਮ ਆਪਣੇ ਮੁੰਡੇ ਦੇ ਨਾਮ `ਤੇ ਵਯੋਮ ਰੱਖਿਆ ਅਤੇ ਇਸ ਈ-ਟਰੈਕਟਰ ਨੂੰ ਬਣਾਉਣ `ਚ 5 ਲੱਖ ਰੁਪਏ ਦਾ ਖ਼ਰਚਾ ਆਇਆ ਅਤੇ ਲਗਭਗ 7 ਮਹੀਨੇ ਦਾ ਸਮਾਂ ਲੱਗਿਆ। ਇਸ ਟਰੈਕਟਰ ਦੀਆਂ ਖੂਬੀਆਂ ਸਦਕਾ ਮਹੇਸ਼ ਨੂੰ ਹੁਣ ਤੱਕ ਪੂਰੇ ਦੇਸ਼ ਤੋਂ 21 ਟਰੈਕਟਰਾਂ ਦੇ ਆਰਡਰ ਆ ਚੁੱਕੇ ਹਨ।
ਇਸਨੂੰ ਪੂਰੀ ਤਰ੍ਹਾਂ ਚਾਰਜ ਕਰਨ `ਚ 4 ਘੰਟੇ ਦਾ ਸਮਾਂ ਲਗਦਾ ਹੈ ਤੇ 10 ਘੰਟੇ ਤੱਕ ਆਰਾਮ ਨਾਲ ਚਲਾਇਆ ਜਾ ਸਕਦਾ ਹੈ। ਇਹ ਇਲੈਕਟ੍ਰਿਕ ਟਰੈਕਟਰ 22 HP ਪਾਵਰ ਖਿੱਚਦਾ ਹੈ, ਜੋ ਕਿ 72 ਵਾਟ ਲਿਥੀਅਮ ਬੈਟਰੀ ਵੱਲੋਂ ਸੰਚਾਲਿਤ ਹੈ। ਇਸ ਟਰੈਕਟਰ ਨੂੰ ਇੱਕ ਐਪ ਨਾਲ ਜੋੜਿਆ ਹੈ, ਜਿਸ ਤੋਂ ਟਰੈਕਟਰ ਦੀ ਸਾਰੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ।