ਆਰਸੀਐਫ਼ ਨੇ ਐਨਪੀਕੇ ਖਾਦ ਸੁਫਲਾ ਦੀ ਵਿਕਰੀ ਚ 35 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ

May 11 2020

ਕੋਵਿਡ 19 ਲਾਕਡਾਊਨ ਦੇ ਕਾਰਨ ਪੈਦਾ ਹੋਈ ਲਾਜਿਸਟਿਕ ਅਤੇ ਹੋਰ ਗੰਭੀਰ ਚੁਣੌਤੀਆਂ ਦੇ ਬਾਵਜੂਦ, ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ ਪੀਐਸਯੂ, ਰਾਸ਼ਟਰੀ ਕੈਮਿਕਲ ਫਰਟੀਲਾਈਜ਼ਰ ਲਿਮਟਿਡ (ਆਰ.ਸੀ.ਐਫ਼) ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਐਨ.ਪੀ.ਕੇ ਖਾਦ ਸੁਫਲਾ ਦੀ ਵਿਕਰੀ ਚ ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਵਿਚ 35.47 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਹੈ। ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਡੀ.ਵੀ ਸਦਾਨੰਦ ਗੌੜਾ ਨੇ ਖੇਤੀ ਦੇ ਪੋਸ਼ਕ ਤੱਤਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਰਸੀਐਫ ਨੂੰ ਵਧਾਈ ਦਿਤੀ। ਇਸ ਨਾਲ ਕਿਸਾਨਾਂ ਨੂੰ ਵਾਧੂ ਪੈਦਾਵਾਰ ਦਾ ਲਾਭ ਮਿਲੇਗਾ।

ਉਨ੍ਹਾਂ ਨੇ ਇਸ ਗੱਲ ਤੇ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਉਨ੍ਹਾਂ ਦੇ ਮੰਤਰਾਲੇ ਦੇ ਤਹਿਤ ਵੱਖ ਵੱਖ ਖਾਦ ਪੀ.ਐਸ.ਯੂ, ਕੋਵਿਡ 19 ਮਹਾਮਾਰੀ ਦੀ ਰੋਕਥਾਮ ਲਈ ਲਾਕਡਾਉਨ ਦੀ ਮੁਸ਼ਕਲਾਂ ਦਾ ਸਾਹਮਣਾ ਕਰਨ ਚ ਭਾਰਤੀ ਕਿਸਾਨਾਂ ਨੂੰ ਮਦਦ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ। ਗੌੜਾ ਨੇ ਕਿਹਾ ਕਿ ਖਾਦ ਵਿਭਾਗ ਦੇ ਇਲਾਵਾ, ਉਹ ਆਪ ਕੇਂਦਰ ਅਤੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸਾਂ ਦੇ ਖੇਤੀ ਮੰਤਰਾਲਿਆਂ ਤੇ ਹੋਰ ਵਿਭਾਗਾਂ ਦੇ ਅਪਣੇ ਹਮਰੁਤਬਇਆਂ ਨਾਲ ਸੰਪਰਕ ਚ ਹਨ, ਤਾਕਿ ਬੁਆਈ ਦੇ ਮੌਸਮ ਦੌਰਾਨ ਜ਼ਰੂਰੀ ਖਾਦਾਂ ਦੇ ਉਤਪਾਦਨ, ਟ੍ਰਾਂਸਪੋਰਟ ਅਤੇ ਵੰਡ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ।

ਆਰਸੀਐਫ ਦੇ ਸੀਐਮਡੀ ਸ਼੍ਰੀ ਐਸਐਸ ਮੁਦਗੇਰਿਕਰ ਨੇ ਇਕ ਟਵੀਟ ਚ ਕਿਹਾ ਕਿ ਕੋਵਿਡ 19 ਮਹਾਮਾਰੀ ਦੇ ਇਸ ਮੁਸ਼ਕਲ ਸਮੇਂ ਦੌਰਾਨ, ਆਰਸੀਐਫ ਨੇ ਮਹਾਰਾਸ਼ਟਰ ਦੇ ਖੇਤੀ ਵਿਭਾਗ ਦੀ ਮਦਦ ਨਾਲ ਕਿਸਾਨਾਂ ਨੂੰ ਖਾਦਾਂ ਦੀ ਹਮੇਸ਼ਾ ਸਪਲਾਈ ਯਕੀਨੀ ਬਣਾਈ ਹੈ। ਕਿਸਾਨਾਂ ਦੀ ਸੁਰੱਖਿਆ ਲਈ ਖਾਦ ਦੀ ਵੰਡ ਖੇਤ ਦੀ ਹੱਦ ਤੇ ਕੀਤਾ ਜਾ ਰਹੀ ਹੈ। ਇਸ ਦੇ ਇਲਾਵਾ ਆਰਸੀਐਫ ਦੀ ਟ੍ਰਾਮਬੇ ਇਕਾਈ ਨੇ 6.178 ਐਮਕੇ ਸੀਏਐਲ/ਐਮਟੀ ਦੇ ਨਾਲ ਉਰਜਾ ਕੁਸ਼ਲਤਾ ਚ ਇਕ ਨਵਾਂ ਰੀਕਾਰਡ ਕਾਇਮ ਕੀਤਾ ਹੈ। (ਏਜੰਸੀ)


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ