ਹਰਿਆਣਾ ਸਰਕਾਰ ਲਿਆ ਰਹੀ ਨਵਾਂ ਪ੍ਰੋਜੈਕਟ, ਕਿਸੇ ਵੀ ਖੇਤ ਚ 4 ਘੰਟੇ ਤੋਂ ਵੱਧ ਨਹੀਂ ਰੁਕਿਆ ਰਹੇਗਾ ਪਾਣੀ

June 29 2023

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਦੇ ਸਾਰੇ ਪਿੰਡਾਂ ਵਿਚ ਡਿਜੀਟਲ ਲਾਇਬ੍ਰੇਰੀ ਸਥਾਪਿਤ ਕਰਵਾਈ ਜਾਵੇਗੀ। ਇਕ ਹਜਾਰ ਪਿੰਡਾਂ ਵਿਚ ਲਾਇਬ੍ਰੇਰੀ ਸਥਾਪਿਤ ਕਰਨ ਦਾ ਕਾਰਜ ਪੂਰਾ ਹੋ ਚੁੱਕਾ ਹੈ, ਇਸ ਸਾਲ ਦੇ ਅਖੀਰ ਤਕ 4000 ਪਿੰਡਾਂ ਵਿਚ ਲਾਇਬ੍ਰੇਰੀ ਸਥਾਪਿਤ ਕਰਨ ਦਾ ਕਾਰਜ ਪੂਰਾ ਹੋ ਜਾਵੇਗਾ ਅਤੇ ਸਾਲ 2024 ਵਿਚ ਸਾਰੇ ਪਿੰਡਾਂ ਵਿਚ ਡਿਜੀਟਲ ਲਾਇਬ੍ਰੇਰੀ ਸਥਾਪਿਤ ਕਰਨ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ।

ਦੁਸ਼ਯੰਤ ਚੌਟਾਲਾ ਨੇ ਇਹ ਗੱਲ ਹਿਸਾਰ ਜਿਲ੍ਹਾ ਦੇ ਪਿੰਡ ਘਿਰਾਏ ਵਿਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਹੀ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਰਸਾਤੀ ਪਾਣੀ ਤੋਂ ਫਸਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ 1100 ਕਰੋੜ ਰੁਪਏ ਦੀ ਰਕਮ ਨਾਲ ਸਥਾਈ ਵਿਵਸਥਾ ਕਰਵਾਈ ਜਾ ਰਹੀ ਹੈ।

ਇਸ ਵਿਵਸਥਾ ਦੇ ਬਨਣ ਦੇ ਬਾਅਦ ਅਗਲੇ ਸਾਲ ਤੋਂ ਕਿਸੇ ਵੀ ਕਿਸਾਨ ਦੇ ਖੇਤ ਵਿਚ 4 ਘੰਟੇ ਤੋਂ ਵੱਧ ਪਾਣੀ ਖੜਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ਦੌਰਾਨ ਹਰਿਆਣਾ ਸੂਬਾ ਵਿਚ 34 ਹਜਾਰ ਕਰੋੜ ਰੁਪਏ ਦੀ ਰਕਮ ਦਾ ਨਿਵੇਸ਼ ਹੋ ਚੁੱਕਾ ਹੈ, ਇਸ ਤੋਂ ਸੂਬੇ ਦੇ ਨੌਜਵਾਨਾਂ ਨੂੰ ਰੁਜਗਾਰ ਤੇ ਸਵੈਰੁਜਗਾਰ ਦੇ ਬੇਸ਼ੁਮਾਰ ਮੌਕੇ ਉਪਲਬਧ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਜੋ ਪਿੰਡ ਪੰਚਾਇਤ 1 ਤੋਂ 3 ਏਕੜ ਜਮੀਨ ਉਪਲਬਧ ਕਰਵਾਉਣਗੇ ਉਨ੍ਹਾਂ ਸਾਰਿਆਂ ਪਿੰਡਾਂ ਵਿਚ ਕੰਮਿਊਨਿਟੀ ਕੇਂਦਰ ਬਨਵਾਏ ਜਾਣਗੇ। ਸੂਬੇ ਦੀ ਜਿਨ੍ਹਾਂ ਪਿੰਡ ਪੰਚਾਇਤਾਂ ਵੱਲੋਂ ਕੰਮਿਊਨਿਟੀ ਕੇਂਦਰ ਬਨਵਾਉਣ ਲਈ ਪ੍ਰਸਤਾਵ ਭੇਜੇ ਗਏ ਉਨ੍ਹਾਂ ਸਾਰਿਆਂ ਵਿਚ ਇੰਨ੍ਹਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।

ਸ੍ਰੋਤ: abplive