ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੂੰ ਮਿਲਿਆ ਨਵਾਂ ਡਾਇਰੈਕਟਰ

April 19 2023

ਪੰਜਾਬ ਸਰਕਾਰ ਨੇ ਡਾ. ਰਾਮ ਪਾਲ ਮਿੱਤਲ ਨੂੰ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਸਰਕਾਰ ਨੇ ਡਾ. ਮਿੱਤਲ ਦੀ ਨਿਯੁਕਤੀ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।ਡਾ. ਰਾਮ ਪਾਲ ਮਿੱਤਲ ਇਸ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਵਿਚ ਹੀ ਸੰਯੁਕਤ ਡਾਇਰੈਕਟਰ ਵੱਜੋਂ ਸੇਵਾਵਾਂ ਨਿਭਾ ਰਹੇ ਸਨ। ਹੁਣ ਉਨ੍ਹਾਂ ਨੂੰ ਡਾਇਰੈਕਟਰ ਦੇ ਤੌਰ ‘ਤੇ ਪਦ-ਉਨਤ ਕੀਤਾ ਗਿਆ ਹੈ।