ਮਾਰਕਫੈਡ ਵੱਲੌ ਪੀਏਯੂ ਲੁਧਿਆਣਾ ਵਿਖੇ 65ਵੇ ਸਹਿਕਾਰੀ ਹਫਤੇ ਦੀ ਸ਼ੁਰੂਆਤ।

November 14 2018

 ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਡਾ. ਮੋਹਨ ਸਿੰਘ ਆੱਡੀਟੋਰੀਅਮ ਵਿੱਚ 65ਵਾਂ ਸਹਿਕਾਰੀ ਹਫਤਾ ਮਨਾਇਆ ਗਿਆ ਹੈ। ਇਸ ਮੌਕੇ ਸ਼੍ਰੀ ਸੁਖਜਿੰਦਰ ਰੰਧਾਵਾ (ਸਹਿਕਾਰਤਾ ਅਤੇ ਜੇਲ ਮੰਤਰੀ, ਪੰਜਾਬ) ਅਤੇ ਸ਼੍ਰੀ ਸੁਭਾਸ਼ ਦੇਸ਼ਮੁਖ ਜੀ (ਸਹਿਕਾਰਤਾ, ਮਾਰਕਿਟਿੰਗ ਅਤੇ ਕੱਪੜਾ ਮੰਤਰੀ, ਮਹਾਂਰਾਸ਼ਟਰ) ਸ਼ਾਮਿਲ ਹੋਏ। ਇਸ ਪ੍ਰੋਗਰਾਮ ਦਾ ਉਦੇਸ਼ ਸਹਿਕਾਰੀ ਮੰਡੀਕਰਨ ਪ੍ਰੋਸੈੱਸਿੰਗ ਅਤੇ ਭੰਡਾਰਣ ਦੇ ਵਿਸ਼ੇ ਤੇ ਚਰਚਾ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੀ.ਏ.ਯੂ. ਦੇ ਵਾਇਸ ਚਾਂਸਲਰ ਜੀ ਨੇ ਮਾਰਕਫੈੱਡ ਦੀਆਂ ਪ੍ਰਾਪਤੀਆਂ ਬਾਰੇ ਗੱਲਬਾਤ ਕੀਤੀ ਅਤੇ ਕਿਸਾਨਾਂ ਨੂੰ ਉਤਪਾਦਾਂ ਦੀ ਪ੍ਰੋਸੈੱਸਿੰਗ ਵੱਲ ਮੁੜਨ ਦੀ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਚੇਤਨਾ ਲਿਆਉਣ ਲਈ ਸਹਿਕਾਰਤਾ ਦਾ ਬਹੁਤ ਵੱਡਾ ਰੋਲ ਹੈ। ਸ਼੍ਰੀ ਬੀ.ਐੱਮ. ਸ਼ਰਮਾ ਜੀ ਨੇ ਮਾਰਕਫੈੱਡ ਬਾਰੇ ਦੱਸਦੇ ਹੋਏ ਇਸ ਦੇ ਉਤਪਾਦਾਂ ਦੀ ਕੁਆਲਿਟੀ ਦੇ ਮਾਪਦੰਡਾਂ ਬਾਰੇ ਜਾਣਕਾਰੀ ਦਿੱਤੀ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਹਿਕਾਰਤਾ ਲੋਕਾਂ ਦਾ ਅਦਾਰਾ ਹੈ। ਮਾਰਕਫੈੱਡ ਦੁਆਰਾ ਆਮ ਕਿਸਾਨਾਂ ਤੋਂ ਫਸਲਾਂ ਲੈ ਕੇ ਉਤਪਾਦ ਤਿਆਰ ਕੀਤੇ ਜਾਣਗੇ। ਉਹਨਾਂ ਵੱਲੋਂ ਹਰ ਤਰ੍ਹਾਂ ਨਾਲ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ ਅਤੇ ਕੋਆਪਰੇਟਿਵ ਡਿਪਾਰਟਮੈਂਟ ਵਿੱਚ ਭ੍ਰਿਸ਼ਟਾਚਾਰੀ ਲੋਕਾਂ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਮਹਾਂਰਾਸ਼ਟਰ ਦੇ ਸਹਿਕਾਰਤਾ ਮੰਤਰੀ ਜੀ ਨੇ ਵੀ ਪੰਜਾਬ ਦੇ ਲੋਕਾਂ ਦੀ ਮਾਰਕਟਿੰਗ ਵਿੱਚ ਸਲਾਘਾ ਕੀਤੀ। ਉਨ੍ਹਾਂ fortified oil ਅਤੇ ਵੇਸਣ ਦਾ ਉਦਘਾਟਨ ਕਰਦਿਆਂ ਕਿਹਾ ਕਿ ਜਲਦ ਹੀ ਮਾਰਕਫੈੱਡ ਵੱਲੋਂ ਤਿਆਰ ਕੀਤੇ ਉਤਪਾਦ ਮਹਾਂਰਾਸ਼ਟਰ ਵਿੱਚ ਵੀ ਮੁਹੱਈਆ ਕਰਵਾਏ ਜਾਣਗੇ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਸੁਧੀਂਦਰਨਾਥ (ਕਾਰਜਕਾਰੀ ਨਿਰਦੇਸ਼ਕ, ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮ.) ਜੀ ਸਨ। ਇਸ ਮੌਕੇ HP Mark Super Diesel Engine Oil ਦਾ ਵੀ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਵਰੁਣ ਰੂਜਮ (ਪ੍ਰਬੰਧਕ ਨਿਰਦੇਸ਼ਕ, ਮਾਰਕਫੈੱਡ), ਵਿਕਾਸ ਗਰਗ (ਰਜਿਸਟ੍ਰਾਰ, ਕੋਆੱਪਰੇਟਿਵ ਸੁਸਾਇਟੀ, ਪੰਜਾਬ), ਵਿਸ਼ਵਜੀਤ ਖੰਨਾ (ਐਡੀਸ਼ਨਲ ਚੀਫ ਸੈਕਟਰੀ) ਅਤੇ ਹਰਦੀਪ ਸਿੰਘ ਚਾਹਲ (ਜ਼ਿਲ੍ਹਾ ਪ੍ਰਬੰਧਕ, ਮਾਰਕਫੈੱਡ, ਲੁਧਿਆਣਾ) ਮੌਜੂਦ ਰਹੇ।