ਹਜ਼ਾਰਾਂ ਕਿਸਾਨਾਂ ਦੀ ਜ਼ਿੰਦਗੀ ਬਦਲ ਰਹੇ ਨੇ ਇਹ ਪੌਦੇ

July 31 2017

By: abp sanjha date: 31 july 2017

ਚੰਡੀਗੜ੍ਹ : ਦੇਹਰਾਦੂਨ ਸਥਿਤ ਖੁਸ਼ਬੂ ਪੌਦਾ ਕੇਂਦਰ (ਕੈਪ) ਨੇ ਸਾਲ 2004 ‘ਚ ਖੁਸ਼ਬੂ ਵਾਲੇ ਪੌਦਿਆਂ ਦੀ ਖੇਤੀ ਨੂੰ ਲੈ ਕੇ 15 ਕਿਸਾਨਾਂ ਨੇ ਜੋ ਪਹਿਲ ਸ਼ੁਰੂ ਕੀਤੀ ਸੀ ਉਸ ਦੇ ਉਤਸ਼ਾਹਪੂਰਣ ਨਤੀਜੇ ਸਾਹਮਣੇ ਆਏ ਹਨ। ਅੰਦਾਜ਼ਾ ਇਸੇ ਤੋਂ ਲਗਾ ਸਕਦੇ ਹਾਂ ਕਿ ਅੱਜ ਰਾਜ ਦੇ 18,210 ਕਿਸਾਨ ਇਸ ਨਾਲ ਜੁੜ ਚੁੱਕੇ ਹਨ। ਸਾਢੇ ਅੱਠ ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਖੇਤਰ ‘ਚ ਖੁਸ਼ਬੂ ਫ਼ਸਲਾਂ ਦੀ ਖੇਤੀ ਕੀਤੀ ਜਾ ਰਹੀ ਹੈ ਅਤੇ ਸਾਲਾਨਾ ਟਰਨ ਓਵਰ 70 ਕਰੋੜ ਹੈ।

ਇਹ ਕਿਸਾਨ ਮੁੱਖ ਰੂਪ ਤੋਂ ਲੇਮਨਗ੍ਰਾਸ, ਰੋਜ਼, ਕੈਮੋਮਾਈਲ ਅਤੇ ਤੇਜਪਾਤ ਦੀ ਖੇਤੀ ਕਰ ਰਹੇ ਹਨ। ਇਨ੍ਹਾਂ ‘ਚ ਦੂਰਦਰਾਜ ਦੇ ਪਰਬਤੀ ਖੇਤਰ ਦੇ ਦਰਮਿਆਨੇ ਅਤੇ ਛੋਟੇ ਕਿਸਾਨ ਅਤੇ ਮੈਦਾਨੀ ਖੇਤਰ ਦੇ ਕਿਸਾਨ ਵੀ ਸ਼ਾਮਿਲ ਹਨ। ਉੱਤਰਾਖੰਡ ਦੀ ਇਸ ਸਫਲਤਾ ਦਾ ਲੋਹਾ ਗੁਆਂਢੀ ਰਾਜ ਹਿਮਾਚਲ ਨੇ ਵੀ ਮੰਨਿਆ ਅਤੇ ਉਹ ਵੀ ਆਪਣੇ ਉਥੇ ਕੈਪ ਦੇ ਪੈਟਰਨ ‘ਤੇ ਖੁਸ਼ਬੂ ਵਾਲੇ ਪੌਦਿਆਂ ਦੀ ਖੇਤੀ ਦੀ ਨੀਤੀ ਬਣਾ ਰਿਹਾ ਹੈ। ਕਿਸਨਾਂ ਵਿੱਚ ਉਮੀਦ ਦੀ ਕਿਰਨ ਉਮੀਦ ਦੀ ਕਿਰਨ ਜਗਾਈ ਦੇਹਰਾਦੂਨ ਦੇ ਸੇਲਾਕੁਈ ਸਥਿਤ ਰਾਜ ਸਰਕਾਰ ਦੇ ਸੰਸਥਾਨ ਖੁਸ਼ਬੂ ਪੌਦਾ ਕੇਂਦਰ ਨੇ।

ਕੈਪ ਦੇ ਵਿਗਿਆਨਕ ਇੰਚਾਰਜ ਨੁਪੇਂਦਰ ਚੌਹਾਨ ਦੱਸਦੇ ਹਨ ਕਿ 2004 ‘ਚ ਦੇਹਰਾਦੂਨ ਦੀ ਜੰਗਲੀ ਸੀਮਾ ਨਾਲ ਲੱਗਦੇ ਰਾਜਾਵਾਲਾ ਪਿੰਡ ਦੇ 70 ਕਿਸਾਨਾਂ ਨੂੰ ਬੇਕਾਰ ਪਈ ਜ਼ਮੀਨ ‘ਚ ਲੇਮਨਗ੍ਰਾਸ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਗਿਆ ਪ੍ਰੰਤੂ 55 ਨੇ ਇਸ ਨੂੰ ਵਿਚਾਲੇ ਹੀ ਛੱਡ ਦਿੱਤਾ। 15 ਕਿਸਾਨ ਲਗਾਤਾਰ ਜੁੜੇ ਰਹੇ ਅਤੇ ਬਰਸਾਤ ‘ਚ ਜਦੋਂ ਫ਼ਸਲ ਕੱਟਣ ‘ਤੇ ਉਨ੍ਹਾਂ ਨੂੰ ਮੁਨਾਫਾ ਹੋਇਆ ਤਾਂ ਹੋਰ ਲੋਕਾਂ ਨੇ ਵੀ ਇਸ ਦਾ ਮਹੱਤਵ ਸਮਿਝਆ। ਇਸ ਦੇ ਬਾਅਦ ਰਾਜਾਵਾਲਾ ਦੇ 200 ਕਿਸਾਨ ਜੁੜ ਗਏ ਤਾਂ ਪਿੰਡ ਵਿਚ ਹੀ ਆਸਵਨ ਯੰਤਰ ਵੀ ਲੱਗ ਗਿਆ ਜਿਸ ਨਾਲ ਲੇਮਨਗ੍ਰਾਸ ਦਾ ਤੇਲ ਕੱਢ ਕੇ ਸਿੱਧੇ ਕੈਪ ਨੂੰ ਭੇਜਿਆ ਜਾਣ ਲੱਗਾ।

ਕੈਪ ਹੁਣ 109 ਏਰੋਮਾ ਕਲੱਸਟਰ ਤਿਆਰ ਕਰ ਚੁੱਕਾ ਹੈ। ਕੈਮੋਮਾਈਲ ਦੇ ਫੁੱਲ ਤਾਂ ਯੂਰਪ ਤਕ ਜਾ ਰਹੇ ਹਨ। ਇਸ ਦੇ ਫੁੱਲਾਂ ਨੂੰ ਚਾਹ ਬਣਾਉਣ ‘ਚ ਵਰਤਿਆ ਜਾਂਦਾ ਹੈ। ਖੁਸ਼ਬੂ ਦੇ ਫੁੱਲਾਂ ਦੀ ਖੇਤੀ ਕਰ ਰਹੇ ਕਿਸਾਨ ਨਰਿੰਦਰ ਸਿੰਘ ਬਿਸ਼ਟ ਅਤੇ ਸੀਐੱਸ ਬਿਸ਼ਟ ਕਹਿੰਦੇ ਹਨ ਕਿ ਬੰਜਰ ਹੋ ਚੁੱਕੀ 3.66 ਲੱਖ ਹੈਕਟੇਅਰ ਜ਼ਮੀਨ ਨੂੰ ਫਿਰ ਤੋਂ ਆਬਾਦ ਕਰ ਕੇ ਕਿਸਾਨਾਂ ਦੀਆਂ ਝੋਲੀਆਂ ਭਰਨ ‘ਚ ਖੁਸ਼ਬੂ ਵਾਲੇ ਫੁੱਲਾਂ ਦੀ ਖੇਤੀ ਬੇਹੱਦ ਕਾਮਯਾਬ ਹੋ ਸਕਦੀ ਹੈ।

ਗੁਲਾਬ ਨਾਲ ਮਹਿਕੀ ਆਮਦਨ- ਜੋਸ਼ੀਮੱਠ (ਚਮੋਲੀ) ਕਲੱਸਟਰ ‘ਚ ਕੈਪ ਦੇ ਮਾਧਿਅਮ ਨਾਲ ਪ੍ਰੇਮ ਨਗਰ-ਪਸਾਰੀ ਅਤੇ ਮੇਰੰਗ ਪਿੰਡਾਂ ‘ਚ 39 ਕਿਸਾਨਾਂ ਨੇ ਇਕ ਹੈਕਟੇਅਰ ਖੇਤਰ ‘ਚ ਡੈਮਸਕ ਗੁਲਾਬ ਦੇ ਬੂਟੇ ਲਗਾ ਕੇ ਇਸ ਦੀ ਖੇਤੀ ਦੀ ਸ਼ੁਰੂਆਤ ਕੀਤੀ। ਵਰਤਮਾਨ ਸਮੇਂ ਸਾਰੇ ਪਿੰਡਾਂ ਦੇ 128 ਕਿਸਾਨ ਵੀ ਇਸ ਨਾਲ ਜੁੜ ਗਏ ਹਨ। ਇਥੋਂ ਦੇ ਕਿਸਾਨ ਹਰ ਸਾਲ 15 ਤੋਂ 20 ਕੁਇੰਟਲ ਉੱਚ ਗੁਣਵੱਤਾ ਗੁਲਾਬ ਜਲ ੱਤੇ ਹਰਬ ਦਾ ਉਤਪਾਦਨ ਕਰ ਕੇ ਹਰ ਸਾਲ ਤਿੰਨ ਲੱਖ ਰੁਪਏ ਕਮਾ ਰਹੇ ਹਨ।

ਇਸ ਲਈ ਹੈ ਫਾਇਦੇਮੰਦ- -ਬੰਜਰ ਜ਼ਮੀਨ ‘ਤੇ ਆਸਾਨੀ ਨਾਲ ਉਗਾ ਸਕਦੇ ਹਾਂ -ਖੁਸ਼ਬੂ ਵਾਲੇ ਪੌਦਿਆਂ ਨੂੰ ਜਾਨਵਰ ਨਹੀਂ ਖਾਂਦੇ -ਆਸਵਨ ਯੰਤਰ ਨਾਲ ਖੁਸ਼ਬੂ ਵਾਲੇ ਹਰਬ ਨੂੰ ਕਾਫ਼ੀ ਮਾਤਰਾ ‘ਚ ਕੀਤਾ ਜਾ ਸਕਦਾ ਹੈ ਪਰਿਵਰਤਿਤ -ਕੈਰੀ ਕਰਨ ‘ਚ ਆਸਾਨ, ਸੜਨ ਦੀ ਵੀ ਸਮੱਸਿਆ ਨਹੀਂ -ਖੇਤਾਂ ‘ਚ ਹਰਿਆਲੀ ਦੇ ਨਾਲ ਆਰਥਿਕ ਲਾਭ ਵੀ ਹਰ ਸਾਲ ਪ੍ਰਤੀ ਹੈਕਟੇਅਰ ਆਮਦਨ ਫਸਲ ਉਤਪਾਦਨ ਆਮਦਨ ਲੇਮਨਗ੍ਰਾਸ 70 ਕਿਗ੍ਰਾ ਤੇਲ 70 ਹਜ਼ਾਰ ਗੁਲਾਬ ਅੱਧਾ ਕਿਲੋ ਤੇਲ 3 ਲੱਖ ਕੈਮੋਮਾਈਲ 400 ਕਿਗ੍ਰਾ ਫੁੱਲ 1.60 ਲੱਖ ਤੇਜਪਾਤ 4000 ਕਿਗ੍ਰਾ ਪੱਤੀ 1.70 ਲੱਖ ਮਿੰਟ 80 ਕਿਗ੍ਰਾ 80 ਹਜ਼ਾਰ

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।