ਬਾਗਬਾਨੀ ਵਿਭਾਗ ਦੀ ਸਲਾਹ ਨਾਲ ਕੀਤੀ ਜਾਵੇਗੀ ਕੀਟਨਾਸ਼ਕ ਦਵਾਈਆਂ ਦੀ ਵਰਤੋਂ

March 29 2018

ਸ੍ਰੀ ਮੁਕਤਸਰ ਸਾਹਿਬ - ਸਹਾਇਕ ਡਾਇਰੈਕਟਰ ਬਾਗਬਾਨੀ ਨਰਿੰਦਰਜੀਤ ਸਿੰਘ ਨੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਫਸਲਾਂ ਜਿਵੇਂ ਫਲ, ਸਬਜ਼ੀਆਂ ਅਤੇ ਫੁੱਲਾਂ ਸਬੰਧੀ ਤਕਨੀਕੀ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਿੰਨੋ, ਅਮਰੂਦ, ਆੜੂ ਦੇ ਫਲ ਦੀ ਖੇਤੀ ਕੀਤੀ ਜਾਂਦੀ ਹੈ। ਸਿਟਰਸ ਅਸਟੇਟ ਬਾਦਲ ਵਿਖੇ ਮਿੱਟੀ/ਪੱਤਾ/ਪਰਖ ਅਤੇ ਕੀੜੇ ਮਕੌੜੇ ਦੀ ਜਾਂਚ ਅਤੇ ਬੀਮਾਰੀਆਂ ਦੀ ਜਾਂਚ ਕਰਨ ਲਈ ਆਧੁਨਿਕ ਮਸ਼ੀਨ ਵਾਲੀ ਲੈਬੇਰੋਟਰੀ ਸਥਾਪਿਤ ਕੀਤੀ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਕਿੰਨੂ ਦੇ ਬਾਗਾਂ ਚ ਨਵੇਂ ਫੁਟਾਰੇ ਤੇ ਪਏ ਤੇਲੇ ਅਤੇ ਚੇਪੇ ਦੀ ਰੋਕਥਾਮ ਲਈ ਐਕਟਾਰਾ 400 ਗ੍ਰਾਮ 1000 ਲੀਟਰ ਪਾਣੀ ਚ ਅਤੇ ਸਿਟਰਸ ਸਿੱਲਾ ਦੀ ਰੋਕਥਾਮ ਲਈ ਐਕਟਾਰਾ 160 ਗ੍ਰਾਮ 500 ਲੀਟਰ ਪਾਣੀ ਚ ਘੋਲ ਕੇ ਛਿੜਕਾਓ ਕੀਤਾ ਜਾ ਸਕਦਾ ਹੈ। ਟਮਾਟਰ, ਬੈਗਣ ਅਤੇ ਮਿਰਚਾਂ ਵਿੱਚ ਤੇਲੇ ਦੀ ਰੋਕਥਾਮ ਲਈ ਕੋਨਫੀਡੋਰ 500 ਮਿ.ਲੀ.500 ਲੀਟਰ ਪਾਣੀ ਵਿੰਚ ਘੋਲ ਕੇ ਛਿੜਕੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਘਰੇਲੂ ਬਗੀਚੀ ਲਈ ਗਰਮੀ ਰੁੱਤ ਦੀ ਸਬਜ਼ੀ ਬੀਜਾਂ ਦੀਆਂ ਕਿੱਟਾਂ ਜੋ ਮਹਿਕਮਾ ਬਾਗਬਾਨੀ ਵਿਭਾਗ ਪੰਜਾਬ ਤਿਆਰ ਕਰਦਾ ਹੈ, ਉਹ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਚ ਵਿਭਾਗ ਦੇ ਬਲਾਕ ਪੱਧਰ ਦੇ ਬਾਗਬਾਨੀ ਵਿਕਾਸ ਅਫਸਰ ਦੇ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸਦੀ ਕੀਮਤ 70 ਰੁਪਏ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:Punjab Kesari