ਬਜਟ ਤੋਂ ਪਹਿਲਾਂ ਆਮ ਲੋਕਾਂ ਨੂੰ ਰਾਹਤ, ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ

January 31 2018

 ਨਵੀਂਦਿੱਲੀ—ਕਲ ਦੇਸ਼ ਦਾ ਆਮ ਬਜਟ ਪੇਸ਼ ਹੋਣ ਵਾਲਾ ਹੈ ਪਰ ਇਸਦੇ ਪਹਿਲਾਂ ਹੀ ਆਮ ਲੋਕਾਂ ਦੇ ਲਈ ਇਕ ਖੁਸ਼ਖਬਰੀ ਆ ਗਈ ਹੈ। ਆਸਮਾਨ ਤੇ ਰਹਿਣ ਵਾਲੀਆਂ ਪਿਆਜ਼ ਦੀਆਂ ਕੀਮਤਾਂ ਇਕ ਦਮ ਜ਼ਮੀਨ ਤੇ ਆ ਗਈਆਂ ਹਨ। ਬੀਤੇ ਦੋ ਦਿਨ੍ਹਾਂ ਚ ਪ੍ਰਮੁੱਖ ਮੰਡੀਆਂ ਚ ਪਿਆਜ਼ ਦੀ ਸਪਲਾਈ ਵੱਧਣ ਨਾਲ ਸੋਮਾਵਾਰ ਨੂੰ ਇਸਦੀ ਕੀਮਤ ਘਟ ਕੇ ਕਰੀਬ ਇਕ ਚੌਥਾਈ ਰਹਿ ਗਈ। ਦਰਅਸਲ ਪਿਆਜ਼ ਦਾ ਨਿਊਨਤਮ ਨਿਰਯਾਤ ਮੁੱਲ (ਐੱਮ.ਈ.ਪੀ.) ਬਹੁਤ ਅਧਿਕ ਹੋਣ ਨਾਲ ਨਿਰਯਾਤ ਦੀ ਸੰਭਾਵਨਾਵਾਂ ਕਮਜ਼ੋਰ ਹਨ, ਜਿਸ ਨਾਲ ਘਰੇਲੂ ਬਾਜ਼ਾਰ ਚ ਸਪਲਾਈ ਵੱਧ ਰਹੀ ਹੈ। ਪਿਆਜ਼ ਦੀ ਬੇਂਚਮਾਰਕ ਮੰਡੀ ਲਾਸਲਪਿੰਡ ਚ ਪਿਆਜ਼ ਦੀ ਮਾਡਲ ਕੀਮਤ 21.50 ਰੁਪਏ ਤੋਂ ਘਟ ਕੇ 6.50 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

 

ਮੰਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਪਿਆਜ਼ ਦੀ ਕੀਮਤ ਮੰਡੀ ਚ ਇਸਦੀ ਸਪਲਾਈ ਵੱਧਣ ਨਾਲ ਘੱਟੀ ਹੈ। ਪਿਆਜ਼ ਕਿਸਾਨਾਂ ਨੇ ਮੌਜੂਦਾ ਉੱਚੀਆਂ ਕੀਮਤਾਂ ਦਾ ਲਾਭ ਉਠਾਉਣ ਦੇ ਲਈ ਪੂਰੀ ਤਰ੍ਹਾਂ ਨਹੀਂ ਪੱਕੀ ਫਸਲ ਦੀ ਵੀ ਖੁਦਾਈ ਸ਼ੁਰੂ ਕਰ ਦਿੱਤੀ ਸੀ। ਇਸ ਪ੍ਰਕਾਰ ਮੰਡੀਆਂ ਚ ਆਉਣ ਵਾਲੀ ਨਮੀ ਵਾਲੇ ਪਿਆਜ਼ ਨੂੰ ਇਸਦੇ ਖਰਾਬ ਹੋਣ ਦੇ ਡਰ ਦੀ ਵਜ੍ਹਾਂ ਨਾਲ ਤੁਰੰਤ ਵੇਚੇ ਜਾਣ ਦੀ ਜ਼ਰੂਰਤ ਹੈ। ਪਿਆਜ਼ ਉਤਪਾਦਕ ਦੋ ਪ੍ਰਮੁੱਖ ਰਾਜਾਂ ਮਹਾਰਾਸ਼ਟਰ ਅਤੇ ਗੁਜਰਾਤ ਤੋਂ ਨਵੀਂ ਫਸਲ ਪੈਦਾਵਾਰ ਮੰਡੀਆਂ ਚ ਆਉਣ ਲੱਗੀ ਹੈ। ਅਜਿਹੇ ਚ ਅੱਗੇ ਵੀ ਪਿਆਜ਼ ਦੀਆਂ ਕੀਮਤਾਂ ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।

 

ਥੋਕ ਬਾਜ਼ਾਰਾਂ ਚ ਪਿਆਜ਼ ਦੀ ਕੀਮਤ ਡਿੱਗਣ ਦਾ ਅਸਰ ਅਗਲੇ ਇਕ ਹਫਤੇ ਚ ਉਪਭੋਗਤਾਵਾਂ ਦੀ ਖਰੀਦ ਸਮਤਾ ਤੇ ਦਿਖ ਸਕਦਾ ਹੈ। ਕੀਮਤ ਵਧਣ ਨਾਲ ਉਪਭੋਗਤਾਵਾਂ ਨੇ ਪਿਆਜ਼ ਦਾ ਦੈਨਿਕ ਉਪਯੋਗ 50 ਤੋਂ 60 ਫੀਸਦੀ ਘਟਾ ਦਿੱਤਾ ਹੈ। ਕੁਝ ਹਫਤੇ ਚ ਪਿਆਜ਼ ਦੀ ਖੁਦਰਾ ਕੀਮਤਾਂ 20 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਕਿਫਾਇਤੀ ਪੱਧਰ ਤੇ ਆਉਣ ਤੇ ਉਪਭੋਗਤਾ ਫਿਰ ਤੋਂ ਆਪਣੀ ਖੁਪਤ ਵਧਾ ਸਕਦੇ ਹਨ। ਬੀਤੇ ਤਿੰਨ ਮਹੀਨਿਆਂ ਤੋਂ ਪਿਆਜ਼ ਦੀ ਕੀਮਤ 40 ਰੁਪਏ ਕਿਲੋਗ੍ਰਾਮ ਤੋਂ ਉੱਪਰ ਬਣੇ ਹੋਏ ਸਨ। ਕੇਂਦਰੀ ਖਾਦ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਮੰਗਲਵਾਰ ਨੂੰ ਦਿੱਲੀ ਚ ਪਿਆਜ਼ ਦੀ ਖੁਦਰਾ ਕੀਮਤ 51 ਰੁਪਏ ਅਤੇ ਮੁੰਬਈ ਚ 46 ਰੁਪਏ ਕਿਲੋਗ੍ਰਾਮ ਸੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source : jagbani