ਪਿਆਜ਼ ਦੀ ਘੱਟੋ-ਘੱਟ ਬਰਾਮਦ ਮੁੱਲ ਹੱਦ ਖ਼ਤਮ

February 03 2018

 ਨਵੀਂ ਦਿੱਲੀ (ਯੂ. ਐੱਨ. ਆਈ.)-ਸਰਕਾਰ ਨੇ ਘਰੇਲੂ ਬਾਜ਼ਾਰ ਚ ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਨੂੰ ਵੇਖਦਿਆਂ ਇਸ ਤੋਂ ਘੱਟੋ-ਘੱਟ ਬਰਾਮਦ ਮੁੱਲ ਦੀ ਹੱਦ ਹਟਾ ਲਈ ਹੈ। ਇਸ ਨਾਲ ਘਰੇਲੂ ਬਾਜ਼ਾਰ ਚ ਇਸ ਦੇ ਮੁੱਲ ਵਧਾਉਣ ਚ ਮਦਦ ਮਿਲੇਗੀ। ਡਾਇਰੈਕਟੋਰੇਟ ਆਫ ਫਾਰੇਨ ਟਰੇਡ ਨੇ ਦੱਸਿਆ ਕਿ ਹਰ ਤਰ੍ਹਾਂ ਦੇ ਪਿਆਜ਼ ਦੀ ਬਰਾਮਦ ਤੋਂ ਘੱਟੋ-ਘੱਟ ਬਰਾਮਦ ਮੁੱਲ ਦੀ ਹੱਦ ਖ਼ਤਮ ਕਰ ਦਿੱਤੀ ਗਈ ਹੈ। ਇਸ ਦੇ ਲਈ ਲੈਟਰ ਆਫ ਕ੍ਰੈਡਿਟ ਦੀ ਲੋੜ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ ਬਰਾਮਦ ਕਾਰੋਬਾਰੀਆਂ ਨੂੰ ਫਾਇਦਾ ਮਿਲੇਗਾ, ਸਗੋਂ ਕਿਸਾਨਾਂ ਨੂੰ ਵੀ ਲਾਭ ਹੋਵੇਗਾ। ਭਾਰਤੀ ਪਿਆਜ਼ ਬਰਾਮਦਕਾਰਾਂ ਨੂੰ ਕੌਮਾਂਤਰੀ ਬਾਜ਼ਾਰ ਚ ਪਿਆਜ਼ ਦੀ ਵਿਕਰੀ ਕਰਨ ਚ ਆਸਾਨੀ ਹੋਵੇਗੀ। ਉਸ ਦਾ ਕਹਿਣਾ ਹੈ ਕਿ ਪਿਆਜ਼ ਨੂੰ ਬਰਾਮਦ ਮੁੱਲ ਤੋਂ ਮੁਕਤ ਕਰਨ ਨਾਲ ਕਿਸਾਨਾਂ ਨੂੰ ਬਿਹਤਰ ਮੁੱਲ ਮਿਲਣਗੇ ਅਤੇ ਅਗਲੇ ਸਾਲ ਇਸ ਦਾ ਰਕਬਾ ਵਧਣ ਦੀ ਉਮੀਦ ਬਣੇਗੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Sourace : jagbani