HJ-8 ਕਿਸਮ ਤੋਂ ਮਿਲੇਗਾ ਪ੍ਰਤੀ ਹੈਕਟੇਅਰ 550 ਕੁਇੰਟਲ ਤੱਕ ਹਰਾ ਚਾਰਾ, GEAC ਨੇ ਕੀਤੀ 11 ਕਪਾਹ ਹਾਈਬ੍ਰਿਡ ਦੀ ਸਿਫਾਰਸ਼

November 15 2021

ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਹਿਸਾਰ ਦੇ ਪਿੰਡ ਚਿਰੋੜ ਵਿਖੇ ਇੱਕ ਦਿਨ ਕਿਸਾਨ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ।

ਸਿਖਲਾਈ ਪ੍ਰੋਗਰਾਮ ਡਾਇਰੈਕਟੋਰੇਟ ਆਫ਼ ਪਸਾਰ ਸਿੱਖਿਆ ਵਿੱਚ ਚੱਲ ਰਹੇ ਫਾਰਮਰ ਫਸਟ ਪ੍ਰੋਜੈਕਟ ਤਹਿਤ ਕੀਤਾ ਗਿਆ। ਜਿਸ ਵਿੱਚ ਪਿੰਡ ਦੇ ਕਿਸਾਨਾਂ ਨੇ ਭਾਗ ਲਿਆ। ਇਸ ਪ੍ਰੋਜੈਕਟ ਵਿੱਚ ਕੰਮ ਕਰ ਰਹੇ ਡਾ.ਆਰ.ਐਸ.ਸ਼ਿਓਰਾਣ ਨੇ ਕਿਸਾਨਾਂ ਨੂੰ ਜਈ ਦੀਆਂ ਉੱਚ ਕਿਸਮਾਂ ਬੀਜਣ ਦੀ ਸਲਾਹ ਦਿੱਤੀ, ਤਾਂ ਜੋ ਹਰੇ ਚਾਰੇ ਦੀ ਨਿਰੰਤਰ ਉਪਲਬਧਤਾ ਬਣੀ ਰਹੇ। ਉਨ੍ਹਾਂ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਐਚ.ਜੇ.-8 ਕਿਸਮ ਦੀ ਬਿਜਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਸਮ ਦਾ ਔਸਤਨ ਝਾੜ ਲਗਭਗ 550 ਕੁਇੰਟਲ ਹਰਾ ਚਾਰਾ ਪ੍ਰਤੀ ਹੈਕਟੇਅਰ ਹੈ।

GEAC ਨੇ ਕੀਤੀ 11 ਕਪਾਹ ਹਾਈਬ੍ਰਿਡ ਦੀ ਸਿਫਾਰਸ਼

ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਜੈਨੇਟਿਕ ਇੰਜੀਨੀਅਰਿੰਗ ਮੁਲਾਂਕਣ ਕਮੇਟੀ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਾਸ਼ਤ ਲਈ ਪ੍ਰਵਾਨਿਤ ਬੀਜੀ 11 ਕਪਾਹ ਹਾਈਬ੍ਰਿਡ ਦੀ ਸਿਫ਼ਾਰਸ਼ ਕੀਤੀ ਹੈ। ਪਿਛਲੇ ਮਹੀਨੇ, ਹਰਿਆਣਾ ਦੇ ਸਿਰਸਾ ਸਥਿਤ ਕੇਂਦਰੀ ਕਪਾਹ ਖੋਜ ਸੰਸਥਾਨ ਦੇ ਖੇਤਰੀ ਸਟੇਸ਼ਨ ਤੇ ਮਾਹਿਰਾਂ ਦੀ ਇੱਕ ਟੀਮ ਨੇ 2022 ਸੀਜ਼ਨ ਲਈ ਸਿਫ਼ਾਰਸ਼ ਕੀਤੇ ਨਰਮੇ ਹਾਈਬ੍ਰਿਡ ਦੇ ਟਰਾਇਲਾਂ ਦਾ ਨਿਰੀਖਣ ਕੀਤਾ।

ਇਸੇ ਆਧਾਰ ਤੇ ਇਹ ਸਿਫ਼ਾਰਿਸ਼ ਕੀਤੀ ਗਈ ਹੈ। ਸਟੇਸ਼ਨ ਹੈੱਡ ਡਾ.ਐਸ.ਕੇ.ਵਰਮਾ ਅਨੁਸਾਰ ਜੀ.ਈ.ਏ.ਸੀ. ਕਪਾਹ ਦੇ ਟਰਾਇਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਰਾਜ ਵਿੱਚ 6 ਥਾਵਾਂ ਤੇ ਕਰਵਾਏ ਜਾ ਰਹੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Krishi Jagran