The young man invest 20 lakh rupees to modification the tractor, people take selfies with tractor

March 12 2019

This content is currently available only in Punjabi language.

ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਦੀ ਉਦਾਹਰਨ ਜਲੰਧਰ ਦੇ ਐਨਆਰਆਈ ਪੰਜਾਬੀ ਨੇ ਬਾਖ਼ੂਬੀ ਦਿੱਤੀ ਹੈ। ਜਿਸ ਨੇ ਟਰੈਕਟਰ ਨੂੰ ਮੌਡੀਫਾਈ ਕਰਵਾਇਆ ਹੈ ਤੇ ਲੋਕ ਬੜੇ ਸ਼ੌਕ ਨਾਲ ਇਸ ਟਰੈਕਟਰ ਨਾਲ ਸੈਲਫੀਆਂ ਲੈਂਦੇ ਹਨ। ਟਰੈਕਟਰ ਜਦੋਂ ਸੜਕ ਉੱਤੇ ਨਿਕਲਦਾ ਹੈ ਤਾਂ ਲੋਕ ਖੜ-ਖੜ ਕੇ ਸੈਲਫੀਆਂ ਲੈਂਦੇ ਹਨ। ਸ਼ੌਕੀਨ NRI ਨੇ 8 ਲੱਖ ਰੁਪਏ ਦਾ ਟਰੈਕਟਰ ਖ਼ਰੀਦਿਆ, ਪਰ ਉਸ ਨੂੰ ਮੌਡੀਫਾਈ ਕਰਨ ਤੇ ਹੀ 12 ਲੱਖ ਰੁਪਏ ਲਾ ਦਿੱਤੇ।

ਜਲੰਧਰ ਦੇ ਪਿੰਡ ਥਾਬਲਕੇ ਦੇ ਹਰਿੰਦਰ ਸਿੰਘ ਜੌਹਲ ਨੇ ਸ਼ੌਕ ਪੁਗਾਉਣ ਲਈ ਟਰੈਕਟਰ ਲਈ ਸਮਾਨ ਵੀ ਕੈਨੇਡਾ ਤੋਂ ਹੀ ਮੰਗਵਾਇਆ ਹੈ। ਟਰੈਕਟਰ ਦੇ ਪਿੱਛੇ ਛੋਟੀ ਟਰਾਲੀ ਵੀ ਲਾਈ ਗਈ ਹੈ, ਜਿਸ ਚ ਬੈਠਣ ਲਈ ਬਕਾਇਦਾ ਸੀਟਾਂ ਲਾਈਆਂ ਗਈਆਂ।

ਇਸ ਵਿੱਚ ਬੈਠਣ ਵਾਲੇ ਆਪਣੀ ਟੌਹਰ ਵਧੀ ਹੋਈ ਮਹਿਸੂਸ ਕਰਦਾ ਹੈ। ਟਰੈਕਟਰ ਮਾਲਕ ਹਰਿੰਦਰ ਜੌਹਲ ਨੇ ਭਾਰਤ ਤੋਂ ਵੀ ਕੈਨੇਡਾ ਚ ਵੀ ਟਰੈਕਟਰ ਮੰਗਵਾਇਆ ਹੋਇਆ ਹੈ, ਅਤੇ ਭਾਰਤ ਵਾਂਗ ਹੀ ਕੈਨੇਡਾ ਚ ਵੀ ਲੋਕ ਬੜੇ ਚਾਅ ਨਾਲ ਉਨ੍ਹਾਂ ਦਾ ਟਰੈਕਟਰ ਦੇਖਦੇ ਹਨ। ਵਿਦੇਸ਼ਾਂ ਵਿੱਚ ਸਖ਼ਤ ਮਿਹਨਤ ਨਾਲ ਨਾਮ ਕਮਾਉਣ ਵਾਲੇ ਪੰਜਾਬੀਆਂ ਨੇ ਆਪਣੀ ਵੱਖਰੀ ਹੀ ਥਾਂ ਬਣਾਈ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸ਼ੌਕ ਜਿੰਦਾ ਰੱਖੇ ਹਨ। ਸ਼ੌਕ ਵੀ ਅਜਿਹੇ ਕਿ ਦੁਨੀਆ ਮੁੜ-ਮੁੜ ਵੇਖਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੇਨ