ਹੁਣ ਪਿਆਜ਼-ਟਮਾਟਰ ਦਾ ਤੜਕਾ ਲਾਉਣਾ ਔਖਾ!

November 03 2017

 ਮੁਹਾਲੀ: ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਿੱਚ ਮੁੜ ਵਾਧਾ ਦਰਜ ਕੀਤਾ ਗਿਆ ਹੈ। ਮੁਹਾਲੀ ਵਿੱਚ ਪਿਆਜ਼ 45 ਤੋਂ 50 ਰੁਪਏ ਪ੍ਰਤੀ ਕਿੱਲੋਅਤੇ ਟਮਾਟਰ 80 ਰੁਪਏ ਕਿੱਲੋ ਵਿੱਕ ਰਿਹਾ ਹੈ। ਜਦਕਿ 10 ਦਿਨ ਪਹਿਲਾਂ ਟਮਾਟਰ 40 ਰੁਪਏ ਤੇ ਵਿਆਜ਼ 30 ਤੋਂ 35 ਰੁਪਏ ਕਿੱਲੋ ਵਿਕ ਰਿਹਾ ਸੀ।

ਮੰਡੀ ਮਾਹਿਰਾਂ ਮੁਤਾਬਕ ਪਿਆਜ਼ ਦੀ ਪਹਿਲੀ ਸਾਉਣੀ ਦੀ ਫ਼ਸਲ ਹੇਠ 25 ਫੀਸਦੀ ਰਕਬਾ ਘਟਣ ਕਰਕੇ ਪਿਆਜ਼ ਦੀਆਂ ਕੀਮਤਾਂ ਦਬਾਅ ਹੇਠ ਸਨ, ਪਰ ਸਾਉਣੀ ਤੇ ਉਸ ਤੋਂ ਬਾਅਦ ਦੀ ਫ਼ਸਲ ਦਾ ਰਕਬਾ ਬਿਹਤਰ ਰਿਹਾ ਤੇ ਚੰਗਾ ਉਤਪਾਦਨ ਹੋਣ ਦੇ ਸੰਕੇਤ ਹਨ।

ਟਮਾਟਰਾਂ ਦੀਆਂ ਕੀਮਤਾਂ ਵਧਣ ਦੀ ਮੁੱਖ ਵਜ੍ਹਾ ਕਰਨਾਟਕ ਵਿੱਚ ਮੀਂਹ ਕਰਕੇ ਸਪਲਾਈ ਪ੍ਰਭਾਵਿਤ ਹੋਣਾ ਹੈ। ਕਰਨਾਟਕ ਟਮਾਟਰ ਉਤਪਾਦ ਕਰਨ ਵਾਲੇ ਸੂਬਿਆਂ ’ਚੋਂ ਮੋਹਰੀ ਹੈ। ਮੀਂਹ ਕਰਕੇ ਕਰਨਾਟਕ ’ਚ ਟਮਾਟਰ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP sanjha