ਹਲਕੇ ਮੀਂਹ ਨੇ ਹਾੜੀ ਦੀ ਫਸਲਾਂ ਦੀ ਖੁਸ਼ਕੀ ਉਡਾਈ

January 16 2019

 ਪੋਹ ਮਹੀਨੇ ਦੇ ਲੰਬਾਂ ਸਮਾਂ ਮੀਂਹ ਪੱਖੋ ਸੁੱਕੇ ਲੰਘਣ ਤੋਂ ਬਾਅਦ ਇਲਾਕੇ ਅੰਦਰ ਪਿਛਲੇ ਦਿਨੀ ਪਏ ਹਲਕੇ ਮੀਂਹ ਨੇ ਕਣਕ ਤੇ ਸਰੋ ਦੀ ਫ਼ਸਲ ਦੀ ਖ਼ੁਸਕੀ ਉਡਾ ਦਿੱਤੀ ਹੈ ਜਦਕਿ ਪੋਹ ਮਹੀਨੇ ਵਿਚ ਵੀ ਥੋੜੀ ਜਿਹੀ ਗਰਮੀ ਨੇ ਕਿਸਾਨਾਂ ਤੇ ਖੇਤੀ ਮਾਹਿਰਾਂ ਨੂੰ ਫਿਕਰੀ ਪਾ ਛੱਡਿਆ ਸੀ ਪਰ ਆਖਿਰ ਵਿਚ ਪਿਆ ਮੀਂਹ ਕਿਸਾਨੀ ਲਈ ਲਾਹੇਵੰਦ ਸਾਬਿਤ ਹੋਇਆ ਕਿਉਕਿ ਅਜਿਹੇ ਵੇਲੇ ਹਾੜ੍ਹੀ ਦੀਆਂ ਸਾਰੀਆਂ ਹੀ ਫ਼ਸਲਾਂ ਨੂੰ ਭਰਵੇਂ ਮੀਂਹ ਦੀ ਲੋੜ ਹੈ, ਜੋ ਮਾਘ ਦੇ ਚੜਣ ਕਾਰਨ ਪੂਰੇ ਹੋਣ ਦੀ ਸੰਭਾਵਨਾ ਹੈ।

ਕਿਸਾਨ ਜਸਪਾਲ ਸਿੰਘ ਕਰਾੜਵਾਲਾ, ਜਗਸੀਰ ਸਿੰਘ ਜਿਉਦ ਨੇ ਦੱਸਿਆਂ ਕਿ ਇਸ ਵਾਰ ਅਜੇ ਤੱਕ ਰੱਜਵੇ ਮੀਂਹ ਨਾ ਪੈਣ ਕਾਰਨ ਕਿਸਾਨਾਂ ਸਮੇਤ ਖੇਤੀ ਮਾਹਿਰ ਵੀ ਚਿੰਤਤ ਹਨ ਪਰ ਅਚਾਨਕ ਹੀ ਮਾਲਵਾ ਖੇਤਰ ਵਿਚ ਬੀਤੇ ਦਿਨੀ ਹੋਏ ਹਲਕੇ ਮੀਂਹ ਨਾਲ ਹੁਣ ਫ਼ਸਲਾਂ ਤੋ ਚੰਗੀ ਆਸ ਲਗਾਈ ਜਾ ਰਹੀ ਹੈ। ਹਲਕੇ ਮੀਂਹ ਤੋਂ ਬਾਅਦ ਹੁਣ ਕਿਸਾਨ ਅਪਣੇ ਖੇਤਾਂ ਅੰਦਰ ਕਣਕ ਦੀ ਫ਼ਸਲ ਸਮੇਤ ਸਰ੍ਹੋ ਦੀ ਫਸਲ ਵਿਚ ਯੂਰੀਆ ਖਾਦ ਖਿਲਾਰਦੇ ਵਿਖਾਈ ਦੇ ਰਹੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ - Rozana Spokesman