ਸਿੱਲੇ ਮੌਸਮ ਦੌਰਾਨ ਬਾਸਮਤੀ ਨੂੰ ਘੰਢੀ (ਭੁਰੜ) ਰੋਗ ਤੋਂ ਬਚਾਓ

September 26 2017

ਲੁਧਿਆਣਾ : 26 ਸਤੰਬਰ-ਬਾਸਮਤੀ ਵਿੱਚ ਘੰਢੀ (ਭੁਰੜ) ਰੋਗ ਇੱਕ ਭਾਰੀ ਸਮੱਸਿਆ ਬਣਦਾ ਜਾ ਰਿਹਾ ਹੈ ਅਤੇ ਵਾਤਾਵਰਣ ਅਨੁਕੂਲ ਹੋਣ ਤੇ ਇਹ ਰੋਗ ਫਸਲ ਦਾ ਭਾਰੀ ਨੁਕਸਾਨ ਕਰ ਸਕਦਾ ਹੈ ।ਕਿਸਾਨ ਵੀਰ ਇਸ ਬਿਮਾਰੀ ਨੂੰ ਗਰਦਨ ਮਰੌੜ ਵੀ ਆਖਦੇ ਹਨ ।ਡਾ. ਪਰਵਿੰਦਰ ਸਿੰਘ ਸੇਖੋਂ, ਮੁੱਖੀ ਪੌਦਾ ਰੋਗ ਵਿਭਾਗ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਅਗਲੇ ਕੁਝ ਕੁ ਦਿਨਾਂ ਦੌਰਾਨ ਮੀਂਹ ਪੈਣ ਅਤੇ ਮੌਸਮ ਵਿੱਚ ਬੱਦਲਵਾਈ, ਨਮੀਂ ਦੀ ਜਿਆਦਾ ਮਾਤਰਾ ਅਤੇ ਰੁੱਕ-ਰੁੱਕ ਕੇ ਬਾਰਿਸ਼ ਦਾ ਹੋਣਾ ਬਾਸਮਤੀ ਦੇ ਘੰਢੀ ਰੋਗ ਲਈ ਬਹੁਤ ਹੀ ਅਨੁਕੂਲ ਹੈ । ਅੱਗੇ ਜਾਣਕਾਰੀ ਵਧਾਉਂਦਿਆਂ ਉਨ•ਾਂ ਦੱਸਿਆ ਕਿ ਭੁਰੜ ਰੋਗ ਨਾਲ ਪਹਿਲਾਂ ਹੇਠਲੇ ਪੱਤਿਆਂ ਉਤੇ ਸਲੇਟੀ ਰੰਗ ਦੇ ਲੰਬੂਤਰੇ ਜਿਹੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਆਪਸ ਵਿੱਚ ਮਿਲ ਕੇ ਪੱਤਿਆਂ ਨੂੰ ਸਾੜ ਦਿੰਦੇ ਹਨ।  ਗੰਭੀਰ ਹਾਲਤਾਂ ਵਿੱਚ ਇਸ ਬਿਮਾਰੀ ਦਾ ਹੱਲਾ ਮੁੰਜ਼ਰਾਂ ਦੇ ਹੇਠਾਂ ਤਣੇ ਤੇ ਵੀ ਹੋ ਜਾਂਦਾ ਹੈ ਜਿਸ ਨਾਲ ਮੁੰਜ਼ਰਾਂ ਹੇਠਾਂ ਵੱਲ ਝੁੱਕ ਕੇ ਸੁੱਕ ਜਾਂਦੀਆਂ ਹਨ ਅਤੇ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ।ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਉਨ•ਾਂ ਕਿਹਾ ਕਿ ਅਗਲੇ ਕੁਝ ਕੁ ਦਿਨਾਂ ਤੱਕ ਮੌਸਮ ਬਿਮਾਰੀ ਦੇ ਅਨੁਕੂਲ ਰਹਿਣ ਦੀ ਸੰਭਾਵਨਾ ਹੈ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਇਸ ਬਿਮਾਰੀ ਦਾ ਹੱਲਾ ਹੋ ਸਕਦਾ ਹੈ । ਉਨ•ਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਾਸਮਤੀ ਦੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜਦੋਂ ਹੀ ਭੁਰੜ ਰੋਗ ਦੀਆਂ ਨਿਸ਼ਾਨੀਆਂ ਖੇਤ ਵਿੱਚ ਦਿਖਾਈ ਦੇਣ ਤਾਂ ਫਸਲ ਤੇ ਐਮੀਸਟਾਰ ਟੋਪ ੩੨੫ ਐਸ ਸੀ ੨੦੦ ਮਿ.ਲਿ. ਨੂੰ ੨੦੦ ਲਿਟਰ ਪਾਣੀ ਵਿੱਚ ਪਾ ਕੇ ਚੰਗੀ ਤਰ•ਾਂ ਛਿੜਕਾਅ ਕਰਨ ਤਾਂ ਜੋ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ । ਲੋੜ ਪੈਣ ਤੇ ਇਹ ਛਿੜਕਾਅ ੧੫ ਦਿਨਾਂ ਦੇ ਵਕਫੇ ਤੇ ਫਿਰ ਦੁਹਰਾਇਆ ਜਾ ਸਕਦਾ ਹੈ ।ਡਾ. ਸੇਖੋਂ ਨੇ ਕਿਸਾਨ ਵੀਰਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਉੱਲੀਨਾਸ਼ਕਾਂ ਦਾ ਛਿੜਕਾਅ ਫਸਲ ਦੀ ਲੇਟ ਅਵਸਥਾ ਵਿੱਚ ਨਾ ਕਰੋ । ਇਸ ਤਰ•ਾਂ ਕਰਨ ਨਾਲ ਬਿਮਾਰੀ ਦੀ ਰੋਕਥਾਮ ਚੰਗੀ ਤਰ•ਾਂ ਨਹੀਂ ਹੁੰਦੀ ਅਤੇ ਇਸ ਤੋਂ ਇਲਾਵਾ ਉੱਲੀਨਾਸ਼ਕਾਂ ਦੀ ਰਹਿੰਦ-ਖੂੰਹਦ ਵੀ ਦਾਣਿਆਂ ਵਿੱਚ ਰਹਿ ਜਾਂਦੀ ਹੈ।ਜਿਸ ਕਾਰਨ ਬਾਸਮਤੀ ਦਾ ਬਾਹਰਲੇ ਦੇਸ਼ਾਂ ਨੂੰ ਨਿਰਯਾਤ ਪ੍ਰਭਾਵਿਤ ਹੁੰਦਾ ਹੈ। 

ਉਨ•ਾਂ ਇਹ ਵੀ ਆਖਿਆ ਕਿ ਬਾਸਮਤੀ ਫਸਲ ਵਿੱਚ ਝੰਡਾ ਰੋਗ ਤੋਂ ਰਹਿਤ ਬੀਜ ਪੈਦਾ ਕਰਨਾ ਚਾਹੀਦਾ ਹੈ । ਇਸ ਲਈ ਜਦੋਂ ਫਸਲ ਗੋਭ ਵਿੱਚ ਆਵੇ ਤਾਂ ਇੱਕ ਛਿੜਕਾਅ ਟਿਲਟ ੨੫ ਈ ਸੀ ੨੦੦ ਮਿ.ਲਿ. ਨੂੰ ੨੦੦ ਲਿਟਰ ਪਾਣੀ ਵਿੱਚ ਪਾ ਕੇ ਕਰੋ ਤਾਂ ਜੋ ਬਿਮਾਰੀ ਰਹਿਤ ਬੀਜ ਨੂੰ ਅਗਲੇ ਸਾਲ ਦੀ ਫਸਲ ਲਈ ਵਰਤਿਆਂ ਜਾ ਸਕੇ ।