ਸਰਕਾਰ ਨੇ ਕਿਸਾਨਾਂ ਲਈ ਕੀਤੀ ਨਵੀਂ ਸਕੀਮ ਲਾਗੂ, ਹੁਣ ਆਨਲਾਈਨ ਲੱਗੇਗੀ ਫਸਲਾਂ ਦੀ ਬੋਲੀ

April 03 2018

ਬਠਿੰਡਾ : ਭਾਰਤ ਸਰਕਾਰ ਦੁਆਰਾ ਕਿਸਾਨਾਂ ਦੀ ਭਲਾਈ ਲਈ ਇੱਕ ਨਵੀਂ ਸਕੀਮ ਲਾਗੂ ਕੀਤੀ ਗਈ ਹੈ ਜਿਸਦੇ ਤਹਿਤ ਕਿਸਾਨਾਂ ਨੂੰ ਆਪਣੀ ਫਸਲ ਦਾ ਵਧੀਆ ਮੁਨਾਫਾ ਮਿਲ ਸਕੇਗਾ।

ਸਕੀਮ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਦਫ਼ਤਰ ਮਾਰਕੀਟ ਕਮੇਟੀ ਬਠਿੰਡਾ ਦੇ ਸੈਕਟਰੀ ਨੇ ਦਸਿਆ ਕਿ ਸੇਂਟਰ ਸਰਕਾਰ ਦੁਆਰਾ ਕਿਸਾਨਾਂ ਲਈ ਆਨਲਾਇਨ ਸਕੀਮ ਸ਼ੁਰੂ ਕੀਤੀ ਗਈ ਹੈ। ਜਿਸਦਾ ਨਾਮ ਇਨੇਮ ਹੈ ਜਿਸਦੇ ਤਹਿਤ ਕਿਸਾਨਾਂ ਦੀ ਫਸਲ ਨੂੰ ਆਨਲਾਇਨ ਰੂਪ ਵਿੱਚ ਵੱਡੇ ਪੱਧਰ ਉੱਤੇ ਭੇਜਿਆ ਜਾਵੇਗਾ।

ਉਨ੍ਹਾਂਨੇ ਦੱਸਿਆ ਕਿ ਜਿਸ ਵਿੱਚ ਫਸਲਾਂ ਦੀ ਗੁਣਵੱਤਾ ਜਾਂਚ ਕੀਤੀ ਜਾਵੇਗੀ ਅਤੇ ਉਸਦੇ ਦੁਆਰਾ ਆਨਲਾਇਨ ਬਾਜ਼ਾਰ ਵਿੱਚ ਬੋਲੀ ਲੁਆਈ ਜਾਵੇਗੀ।  ਆਨਲਾਇਨ ਬਾਜ਼ਾਰ ਹੋਣ ਦੀ ਵਜ੍ਹਾ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਜ਼ਿਆਦਾ ਮੁਨਾਫਾ ਵੀ ਮਿਲੇਗਾ।

ਆਨਲਾਇਨ ਸਕੀਮ ਇਨੇਮ ਲਈ ਕਿਸਾਨਾਂ ਨੂੰ ਕੋਈ ਵੀ ਪੈਸਾ ਖਰਚ ਨਹੀਂ ਕਰਣਾ ਪਵੇਗਾ ਅਤੇ ਬਠਿੰਡਾ ਦੇ ਦਫ਼ਤਰ ਮਾਰਕੀਟ ਕਮੇਟੀ ਵਿੱਚ ਆਪਣੀ ਰਜਿਸਟਰੇਸ਼ਨ ਕਰਵਾਉਣੀ  ਪਵੇਗੀ ਤੇ ਇਹ ਬਿਲਕੁੱਲ ਮੁਫ਼ਤ ਹੈ।

ਵਧੀਆ ਮੁਨਾਫਾ ਪਾਉਣ ਲਈ ਕਿਸਾਨਾਂ ਦੀ ਫਸਲ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ। ਜਿਨ੍ਹਾਂ ਦੇ ਲਈ ਵੱਖ-ਵੱਖ ਲੈਬੋਰਟਰੀਆਂ ਬਣਾਈਆਂ  ਗਈਆਂ ਹਨ। ਸਰਕਾਰ ਨੇ ਕਿਸਾਨਾਂ ਦੇ ਚੰਗੇ ਮੁਨਾਫੇ ਲਈ ਨਵੀਂ ਸਕੀਮ ਸ਼ੁਰੂ ਕੀਤੀ ਹੈ ਤੇ ਇਹ ਸਕੀਮ ਕਿਸਾਨਾਂ ਲਈ ਕਿੰਨੀ ਕੁ ਲਾਹੇਮੰਦ ਹੋਵੇਗੀ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:Rozana Spokesman