ਲੁਧਿਆਣਾ ਜ਼ਿਲ੍ਹੇ ਦੇ 27,500 ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ : ਬਿੱਟੂ

June 02 2018

 ਮੁੱਲਾਂਪੁਰ ਦਾਖਾ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲਿਆਦੀ ਗਈ ਕਿਸਾਨਾਂ ਦਾ ਕਰਜ਼ਾ ਰਾਹਤ ਯੋਜਨਾਂ ਦੇ ਤਹਿਤ ਅੱਜ ਲੋਕ ਸਭਾ ਮੈਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਹਲਕਾ ਦਾਖਾ ਦੇ 53 ਕਿਸਾਨਾਂ ਨੂੰ 2 .45 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਗਏ। 

ਸਮਾਗਮ ਨੂੰ ਸਬੋਧਨ ਕਰਦੇ ਹੋਏ ਮੈਬਰ ਪਾਰਲੀਮੈਂਟ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਲੁਧਿਆਣਾ ਜਿਲ੍ਹੇ ਦੇ 27500 ਕਿਸਾਨਾਂ ਦਾ 160 ਕਰੋੜ ਰੁਪਏ ਕਰਜ਼ਾ ਮਾਫ਼ ਕਰ ਕੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਗਏ ਹਨ ਅਤੇ ਸਰਕਾਰ ਵਲੋਂ ਕਿਸਾਨਾਂ ਦਾ 10 ਹਜਾਰ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ। ਜਿਸ ਵਿਚ ਪਹਿਲਾ ਇਕ ਤੋਂ ਲੈਕੇ ਢਾਈ ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਜਲਦੀ ਹੀ 5 ਏਕੜ ਤਕ ਵਾਲੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ 10 ਸਾਲਾਂ ਵਿੱਚ ਪੰਜਾਬ ਨੂੰ ਦੋ ਲੱਖ ਕਰੋੜ ਰੁਪਏ ਦਾ ਕਰਜ਼ਾਈ ਕਰ ਕੇ ਰੱਖ ਦਿਤਾ ਗਿਆ ਸੀ। ਕੈਪਟਨ ਸਰਕਾਰ ਵਲੋਂ ਸੂਬੇ ਦੀ ਆਮਦਨ ਨਾਲ ਚੜ੍ਹੇ ਬਾਦਲ ਸਰਕਾਰ ਦੇ ਕਰਜ਼ੇ ਦਾ ਵਿਆਜ ਮੋੜਿਆ ਜਾ ਰਿਹਾ ਹੈ ਪਰ ਫਿਰ ਵੀ ਸਰਕਾਰ ਨੇ ਇਕ ਸਾਲ ਦੇ ਅਰਸੇ ਦੌਰਾਨ ਆਮਦਨ ਦੇ ਸਾਧਨ ਪੈਦਾ ਕਰ ਕੇ ਕਿਸਾਨਾਂ ਨੂੰ ਕਰਜ਼ਾ ਮਾਫੀ ਦਾ ਕੀਤਾ ਵਾਅਦਾ ਪੂਰਾ ਕੀਤਾ ਹੈ ਅਤੇ ਹਲਕਾ ਦਾਖਾ ਦੇ 530 ਕਿਸਾਨਾਂ ਨੂੰ ਦੂਸਰੀ ਕਿਸ਼ਤ ਦੇ 2.45 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫ਼ੀਕੇਟ ਵੰਡੇ ਗਏ ਹਨ।

ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨੇ ਕਿ ਜਲਦੀ ਹੀ ਹਲਕਾ ਦਾਖਾ ਅੰਦਰ ਧਾਰਮਿਕ ਸੰਸਥਾਵਾ ਦੇ ਨਾਲ ਮਿਲਕੇ ਪਿੰਡ ਪੱਧਰ ਤੇ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਕਿ ਗ਼ਰੀਬ ਤੇ ਲੋੜਬੰਦ ਕਿਸਾਨਾਂ ਦੀ ਮਦਦ ਕਰਨਗੀਆ ਤਾ ਜੋ ਕਿਸੇ ਵੀ ਕਿਸਾਨ ਨੂੰ ਨੁਕਸਾਨ ਦੇ ਕਾਰਨ ਖੁਦਕਸ਼ੀ ਨਾ ਕਰਨੀ ਪਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Rozana Spokesman