ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ

November 17 2017

 ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ ਮੰਤਰਾਲਾ ਪਰਾਲੀ ਦੀਆਂ ਗੋਲੀਆਂ ‘ਚ ਕਾਰਬਨ ਸੋਖਣ ਦੀ ਸਮਰੱਥਾ ਦੇ ਮੱਦੇਨਜ਼ਰ ਕੋਲੇ ਨਾਲ ਚੱਲਣ ਵਾਲੇ ਤਾਪ ਬਿਜਲੀ ਪ੍ਰਾਜੈਕਟਾਂ ‘ਚ ਇਨ੍ਹਾਂ ਦੀ ਵਰਤੋਂ ਜ਼ਰੂਰੀ ਕਰਨ ਜਾ ਰਿਹਾ ਹੈ, ਜਿਸ ਨਾਲ ਪਰਾਲੀ ਤੇ ਪ੍ਰਾਜੈਕਟਾਂ ਦੋਵਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ।

ਕੇਂਦਰੀ ਮੰਤਰੀ ਆਰ. ਕੇ. ਸਿੰਘ ਨੇ ਅੱਜ ਇੱਥੇ ‘ਸੌਭਾਗਯਾ ਯੋਜਨਾ’ ਦਾ ਪੋਰਟਲ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਇਕ ਸਵਾਲ ‘ਤੇ ਕਿਹਾ ਕਿ ਹੁਣ ਰਾਸ਼ਟਰੀ ਤਾਪ ਬਿਜਲੀ ਨਿਗਮ ਲਿ. ਦੇ ਕੋਲਾ ਆਧਾਰਿਤ ਸਭ ਬਿਜਲੀ ਪ੍ਰਾਜੈਕਟਾਂ ‘ਚ 10 ਫ਼ੀਸਦੀ ਇਨ੍ਹਾਂ ਗੋਲੀਆਂ (ਪੇਲੇਟ) ਦਾ ਮਿਸ਼ਰਣ ਜ਼ਰੂਰੀ ਹੋਵੇਗਾ।  

ਇਹ ਗੋਲੀਆਂ ਕੋਲੇ ਤੋਂ ਨਿਕਲਣ ਵਾਲੀ ਕਾਰਬਨ ਨੂੰ ਸੋਖ ਲੈਣਗੀਆਂ ਤੇ ਕਿਸਾਨਾਂ ਨੂੰ ਵੀ ਪ੍ਰਤੀ ਟਨ 5500 ਰੁਪਏ ਦੀ ਆਮਦਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਐਨ. ਟੀ. ਪੀ. ਸੀ. ਪਰਾਲੀ ਦੀਆਂ ਗੋਲੀਆਂ ਬਣਾਉਣ ਲਈ ਜਲਦ ਹੀ ਟੈਂਡਰ ਕੱਢੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਤੋਂ ਪਰਾਲੀ ਲੈਣ ਸਬੰਧੀ ਸੁਵਿਧਾਵਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP sanjha