ਮੌਸਮ ਰਹੇਗਾ ਕਿਸਾਨਾਂ 'ਤੇ ਮਿਹਰਬਾਨ

March 27 2018

 ਨਵੀਂ ਦਿੱਲੀ: ਇਸ ਵਾਰ ਮੌਸਮ ਦੇ ਕਿਸਾਨਾਂ ‘ਤੇ ਮਿਹਰਬਾਨ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਮੀਂਹ ਆਮ ਵਰਗੇ ਪੈਣਗੇ। ਦਰਅਸਲ ਪ੍ਰਸ਼ਾਂਤ ਮਹਾਸਾਗਰ ਵਿੱਚ ਪਾਣੀਆਂ ਦੇ ਸ਼ਾਂਤ ਰਹਿਣ ਨਾਲ ਜੁੜਿਆ ਵਰਤਾਰਾ ਲਾ ਨੀਨਾ ਐਤਕੀਂ ਮੌਨਸੂਨ ਦੌਰਾਨ ਬੇਲਾਗ ਰਹਿਣ ਕਰਕੇ ਇਸ ਸਾਲ ਮੀਂਹ ਆਮ ਵਾਂਗ ਪੈਣ ਦੇ ਆਸਾਰ ਵਧ ਗਏ ਹਨ।

ਅਲ ਨੀਨੋ ਦੇ ਮੁਕਾਬਲੇ ਲਾ ਨੀਨਾ ਨੂੰ ਚੰਗੇ ਮੌਨਸੂਨ ਲਈ ਲਾਭਕਾਰੀ ਮੰਨਿਆ ਜਾਂਦਾ ਹੈ। ਅਲ ਨੀਨੋ ਪ੍ਰਸ਼ਾਂਤ ਮਹਾਸਾਗਰ ਦੇ ਪਾਣੀਆਂ ਦੇ ਗਰਮ ਹੋਣ ਜੁੜਿਆ ਵਰਤਾਰਾ ਹੈ। ਇਸ ਨੇ ਮੌਨਸੂਨ ਨੂੰ ਹਮੇਸ਼ਾ ਨਕਾਰਾਤਮਕ ਪੱਖੋਂ ਅਸਰਅੰਦਾਜ਼ ਕੀਤਾ ਹੈ।

ਭੂ ਵਿਗਿਆਨ ਮੰਤਰਾਲੇ ਵਿੱਚ ਸਕੱਤਰ ਐਮ. ਰਾਜੀਵਨ ਨੇ ਕਿਹਾ, ‘ਮੌਜੂਦਾ ਸਮੇਂ ਲਾ ਨੀਨਾ ਮੱਠਾ ਹੈ। ਮੌਨਸੂਨ ਦੀ ਸ਼ੁਰੂਆਤ ਵਿੱਚ ਇਹ ਬੇਲਾਗ ਹੋ ਜਾਵੇਗਾ ਤੇ ਪੂਰੇ ਸੀਜ਼ਨ ਦੌਰਾਨ ਇਹ ਇਸੇ ਸਥਿਤੀ ਵਿੱਚ ਰਹੇਗਾ।’ ਹਾਲਾਂਕਿ ਉਨ੍ਹਾਂ ਮੌਨਸੂਨ ਆਮ ਵਾਂਗ ਰਹਿਣ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਧਾਰਨ ਮੌਨਸੂਨ ਦੀ ਪੇਸ਼ੀਨਗੋਈ ਕਰਨ ਤੋਂ ਪਹਿਲਾਂ ਕਈ ਮਾਪਦੰਡਾਂ ’ਤੇ ਨਜ਼ਰਸਾਨੀ ਕਰਨੀ ਪੈਂਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source- ABP sanjha