ਮੋਗਾ ਜ਼ਿਲ੍ਹੇ 'ਚ ਕਰੀਬ 1.75 ਲੱਖ ਹੈਕਟੇਅਰ ਕਣਕ ਦੀ ਹੋਵੇਗੀ ਬਿਜਾਈ-ਡਾ: ਰੋਡੇ

October 24 2017

 Date: 24 oct 2017

ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕਣਕ ਪੰਜਾਬ ਦੀ ਹਾੜੀ ਦੀ ਪ੍ਰਮੁੱਖ ਫ਼ਸਲ ਹੈ ਪੰਜਾਬ ਦੀ ਉਪਜਾਊ ਜ਼ਮੀਨ ਵਿਚ ਤਕਰੀਬਨ 35 ਲੱਖ ਹੈਕਟੇਅਰ ਵਿਚ ਬਿਜਾਈ ਕੀਤੀ ਜਾਂਦੀ ਹੈ | ਪੰਜਾਬ ਦੇ ਮਿਹਨਤੀ ਕਿਸਾਨਾਂ ਵਲੋਂ ਡੇਢ ਫੀਸਦੀ ਰਕਬੇ ਚ ਵਧੇਰੇ ਅਨਾਜ ਪੈਦਾ ਕਰਕੇ ਕੇਂਦਰੀ ਅੰਨ ਭੰਡਾਰ ਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ | ਮੋਗਾ ਜ਼ਿਲ੍ਹੇ ਚ 1.75 ਲੱਖ ਹੈਕਟੇਅਰ ਕਣਕ ਦੀ ਬਿਜਾਈ ਹੰੁਦੀ ਹੈ | ਇਹ ਪ੍ਰਗਟਾਵਾ ਡਾ: ਹਰਨੇਕ ਸਿੰਘ ਖੇਤੀਬਾੜੀ ਅਫ਼ਸਰ ਮੋਗਾ ਨੇ ਕਣਕ ਬੀਜ ਦੀ ਵੰਡ ਕਰਦੇ ਮੌਕੇ ਕਿਸਾਨਾਂ ਨਾਲ ਕੀਤਾ | ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟਿ੍ਊਬਨਲ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਝੋਨੇ ਦੇ ਪਰਾਲ ਨੂੰ ਜ਼ਮੀਨ ਚ ਕੁਤਰਾ ਕਰਕੇ ਵਾਹਿਆ ਜਾ ਰਿਹਾ ਹੈ, ਜੋ ਜ਼ਮੀਨ ਦੀ ਭੌਤਿਕ ਦਿਸ਼ਾ ਅਤੇ ਉਪਜਾਊ ਸ਼ਕਤੀ ਵਧਾਉਂਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਵੀਰ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਬੀਜ਼ ਨੂੰ ਰੋਗ ਰਹਿਤ ਕਰਨਾ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਹਾੜੀ ਦੀਆਂ ਫਸਲਾਂ ਦੇ ਨਾਲ ਨਾਲ ਜਿਵੇਂ ਕਣਕ, ਸਰਸੋਂ, ਛੋਲੇ, ਮਸਰ ਆਦਿ ਘਰਾਂ ਦੀਆਂ ਜ਼ਰੂਰਤਾਂ ਅਨੁਸਾਰ ਜ਼ਰੂਰ ਬੀਜਣੀਆਂ ਚਾਹੀਦੀਆਂ ਹਨ ਤਾਂ ਜੋ ਸ਼ੁੱਧ ਘਰ ਦਾ ਭੋਜਨ ਬਣ ਸਕੇ | ਡਾ: ਬਲਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਮੋਗਾ ਨੇ ਕਿਹਾ ਕਿ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪ੍ਰਮਾਣਿਤ ਕਿਸਮਾਂ ਦੀ ਹੀ ਬਿਜਾਈ ਕਰਨ | ਉਨ੍ਹਾਂ ਕਿਹਾ ਕਿ ਕਿਸਾਨ ਬਿਜਾਈ ਕਰਨ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਦੀਆਂ ਟੈਸਟ ਰਿਪੋਰਟਾਂ ਅਨੁਸਾਰ ਹੀ ਰਸਾਇਣਿਕ ਖਾਦਾਂ ਦੀ ਵਰਤੋਂ ਕਰਨ | 

ਇਸ ਮੌਕੇ ਰਣਬੀਰ ਸਿੰਘ, ਪਰਮਜੀਤ ਸਿੰਘ, ਗੁਰਸਾਹਿਬ ਸਿੰਘ, ਲਵਦੀਪ ਸਿੰਘ, ਸਤਵਿੰਦਰ ਸਿੰਘ, ਦਿਲਸ਼ਾਦ ਸਿੰਘ, ਨਛੱਤਰ ਸਿੰਘ ਸਾਬਕਾ ਸਰਪੰਚ ਕੋਰੇਵਾਲਾ ਕਲਾਂ ਆਦਿ ਹਾਜ਼ਰ ਸਨ |

Source: ABPSanjha