ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ

November 30 -0001

By: abp sanjha date: 20 july 2017

ਚੰਡੀਗੜ੍ਹ : ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਫਸਲ ’ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਵਾਲੀ ਨਵੀਂ ਤਕਨੀਕ ਦੀ ਉੱਚੀ ਮਸ਼ੀਨ ਵੱਲ ਖਿੱਚੇ ਗਏ ਹਨ। ਸਾਢੇ ਗਿਆਰਾਂ ਲੱਖ ਦਾ ਮਹਿੰਗਾ ਭਾਅ ਹੋਣ ਕਾਰਨ ਭਾਵੇਂ ਜ਼ਿਲ੍ਹੇ ਭਰ ਵਿੱਚ ਇਹ ਮਸ਼ੀਨ ਅਜੇ ਤੱਕ ਕਿਸੇ ਵੀ ਕਿਸਾਨ ਨੇ ਮੁੱਲ ਨਹੀਂ ਖਰੀਦੀ ਪਰ ਕੰਪਨੀ ਵੱਲੋਂ ਸਿੱਧਾ ਹੀ ਪਿੰਡਾਂ ਵਿੱਚ ਭੇਜੀਆਂ ਜਾ ਰਹੀਆਂ ਇਨ੍ਹਾਂ ਮਸ਼ੀਨਾਂ ਨੂੰ ਦੋ ਮਿੰਟ ਦੀ ਵੀ ਵਿਹਲ ਨਹੀਂ ਮਿਲ ਰਹੀ। ਕਿਸਾਨ ਨਰਮੇ ਦੀ ਫਸਲ ’ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਵਾਉਣ ਲਈ ਇਨ੍ਹਾਂ ਵਿਸ਼ੇਸ਼ ਕਿਸਮ ਦੀਆਂ ਉੁਚਾਈ ਵਾਲੀਆਂ ਮਸ਼ੀਨਾਂ ਨੂੰ ਬੁੱਕ ਕਰਵਾ ਰਹੇ ਹਨ।

ਜਟਾਣਾ ਖੁਰਦ ਦੇ ਕਿਸਾਨ ਅਵਤਾਰ ਸਿੰਘ ਅਤੇ ਸੰਭੂ ਸਿੰਘ ਨੇ ਦੱਸਿਆ ਇਸ ਮਸ਼ੀਨ ਨਾਲ ਛਿੜਕਾਅ ਕਰਵਾਉਣ ਲਈ ਪ੍ਰਤੀ ਏਕੜ ਖਰਚਾ ਸੱਤਰ ਰੁਪਏ ਤੋਂ ਲੈ ਕੇ ਨੱਬੇ ਰੁਪਏ ਤੱਕ ਵਸੂਲਿਆ ਜਾ ਰਿਹਾ ਹੈ। ਇੱਕ ਏਕੜ ’ਤੇ ਛਿੜਕਾਅ ਕਰਨ ਲਈ ਸਿਰਫ ਪੰਦਰਾਂ ਮਿੰਟ ਹੀ ਲੱਗਦੇ ਹਨ, ਜਦੋਂ ਕਿ ਦੋ ਮਜ਼ਦੂਰ ਸਾਰੇ ਦਿਨ ਵਿੱਚ ਮੁਸ਼ਕਿਲ ਨਾਲ ਦੋ ਏਕੜ ਖੇਤ ਵਿੱਚ ਹੀ ਛਿੜਕਾਅ ਕਰ ਸਕਦੇ ਹਨ।

ਕਿਸਾਨਾਂ ਨੇ ਦੱਸਿਆ ਕਿ ਇਸ ਮਸ਼ੀਨ ਲਾਲ ਛਿੜਕਾਅ ਕਰਵਾਉਣ ’ਤੇ ਕਾਫੀ ਮਜ਼ਦੂਰੀ ਬਚਦੀ ਹੈ, ਨਰਮੇ ਦੇ ਬੂਟਿਆਂ ਦਾ ਨੁਕਸਾਨ ਨਹੀਂ ਹੁੰਦਾ ਅਤੇ ਕੰਮ ਵੀ ਝੱਟ ਹੀ ਮੁੱਕ ਜਾਂਦਾ ਹੈ। ਜ਼ਿਲ੍ਹੇ ਭਰ ਵਿੱਚ ਪਨਾਮਾ ਯੁੂ ਪੀ ਐਲ ਕੰਪਨੀ ਦੀਆਂ ਮਸ਼ੀਨਾਂ ਦੀ ਦੇਖ ਰੇਖ ਕਰ ਰਹੇ ਬਲਜਿੰਦਰ ਸਿੰਘ ਨੇ ਦੱਸਿਆ ਅਜੇ ਕੰਪਨੀ ਮਸ਼ੀਨਾਂ ਦਾ ਪ੍ਰਦਰਸ਼ਨ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਇੱਕੋ ਵਾਰ ’ਚ 32 ਫੁੱਟ ਥਾਂ ’ਤੇ ਛਿੜਕਾਅ ਕਰਨ ਕਰਕੇ ਤਿੰਨ ਕੁ ਚੱਕਰਾਂ ਨਾਲ ਹੀ ਇੱਕ ਏਕੜ ’ਚ ਛਿੜਕਾਅ ਪੂਰਾ ਹੋ ਜਾਂਦਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਮਸ਼ੀਨਾਂ ਕੋਆਪਰੇਟਿਵ ਸੁਸਾਇਟੀਆਂ ਵੱਲੋਂ ਸਸਤੇ ਭਾਅ ’ਤੇ ਮੁਹੱਈਆ ਕਾਰਵਾਈਆਂ ਜਾਣ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।