ਬੂਟੇ ਲਾ ਕੇ ਵਾਤਾਵਰਨ ਬਚਾਉਣ ਦਾ ਹੋਕਾ

July 22 2017

By: Punjabi tribune, July 22, 2017

ਵਣ-ਮੰਡਲ ਵਿਸਥਾਰ ਪਟਿਆਲਾ, ਜਨਰੇਸ਼ਨ ਵੈੱਲਫ਼ੇਅਰ ਫਾਊਂਡੇਸ਼ਨ ਪੰਜਾਬ ਤੇ ਪਲਾਂਟ ਐਂਡ ਡੋਰ ਸੰਸਥਾ, ਪਟਿਆਲਾ ਵੱਲੋਂ ਅੱਜ ਇਸ ਇਲਾਕੇ ਦੇ ਪਿੰਡ ਭਜੌਲੀ ਵਿਖੇ ਵਾਤਾਵਰਨ ਸ਼ੁੱਧਤਾ ਲਹਿਰ ਨੂੰ ਸਮਰਪਿਤ ਵਣ ਮਹਾਂਉਤਸਵ ਮਨਾਇਆ ਗਿਆ।

ਇਸ ਮੌਕੇ ਵਣ-ਮੰਡਲ ਵਿਸਥਾਰ ਪਟਿਆਲਾ ਦੇ ਡਿਵੀਜ਼ਨਲ ਵਣ ਅਫ਼ਸਰ ਜੁਗਰਾਜ ਸਿੰਘ ਰਾਠੌਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਤੇ ਨੌਜਵਾਨਾਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਫਾਊਂਡੇਸ਼ਨ ਵੱਲੋਂ ਕੇਐੱਸ ਸੇਖੋਂ ਤੇ ਗੁਰਕੀਰਤ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਉੱਪਰ ਵੱਧ ਰਹੀ ਤਪਸ਼ ਤੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

ਇਸ ਮੌਕੇ ਪਿੰਡ ਭਜੌਲੀ ਦੇ ਸਮਾਜ ਸੇਵੀ ਨੌਜਵਾਨਾਂ ਵੱਲੋਂ ਪਿੰਡ ਦੀ ਸਫ਼ਾਈ ਕਰਕੇ ਸੜਕਾਂ ਦੇ ਕਿਨਾਰਿਆਂ ’ਤੇ ਫੁੱਲਦਾਰ ਤੇ ਛਾਂਦਾਰ ਬੂਟੇ ਲਾਏ ਗਏ। ਇਸ ਮੌਕੇ ਭੁਪਿੰਦਰ ਸਿੰਘ ਸੋਹੀ, ਮੱਖਣ ਸਿੰਘ, ਕੁਲਬੀਰ ਸਿੰਘ, ਗੁਰਿੰਦਰ ਸਿੰਘ, ਅਮਨਦੀਪ ਸਿੰਘ, ਸਤਿੰਦਰਪਾਲ ਸਿੰਘ, ਹਰਪਾਲ ਸਿੰਘ ਨੰਬਰਦਾਰ, ਰਣਧੀਰ ਸਿੰਘ ਝੱਜ, ਵਣ ਗਾਰਡ ਪ੍ਰੀਤੀ, ਅੰਕਿਤਾ ਮੌਜੂਦ ਸਨ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।