ਫਿਰ ਰੁਲਾਵੇਗਾ ਪਿਆਜ਼, 50 ਫੀਸਦੀ ਵਧੀਆਂ ਖੁਦਰਾ ਕੀਮਤਾਂ

February 07 2018

 ਨਵੀਂ ਦਿੱਲੀ— ਪਿਆਜ਼ ਇਕ ਬਾਰ ਫਿਰ ਆਮ ਲੋਕਾਂ ਨੂੰ ਰਵਾਉਣ ਲਗਾ ਹੈ। ਕੇਂਦਰ ਸਰਕਾਰ ਦੁਆਰਾ ਮਿਨੀਮਮ ਐਕਸਪੋਰਟ ਪ੍ਰਾਈਸ ( ਐੱਮ.ਈ.ਪੀ.) ਹਟਾਉਣ ਦੇ ਬਾਅਦ ਦੇਸ਼ ਦੇ ਕਈ ਹਿੱਸਿਆਂ ਚ ਇਸਦੀਆਂ ਕੀਮਤਾਂ ਚ 50 ਫੀਸਦੀ ਤੱਕ ਦੀ ਤੇਜ਼ੀ ਦੇਖੀ ਜਾ ਰਹੀ ਹੈ। ਦੇਸ਼ ਦੇ ਸਭ ਤੋਂ ਵੱਡੇ ਹੋਲਸੇਲ ਮਾਰਕੀਟ ਲਾਸਲਪਿੰਡ ਚ ਕੀਮਤਾਂ 46 ਫੀਸਦੀ ਵਧ ਗਈ ਹੈ। ਸ਼ੁਕਰਵਾਰ ਨੂੰ ਕੇਂਦਰ ਸਰਕਾਰ ਨੇ ਐੱਮ.ਈ.ਪੀ. ਹਟਾਉਣ ਦਾ ਫੈਸਲਾ ਕੀਤਾ ਸੀ। ਇਸਦਾ ਅਸਰ ਸੋਮਵਾਰ ਨੂੰ ਦਿੱਖਿਆ, ਜਦੋਂ ਔਸਤ ਹੋਲਸੇਲ ਕੀਮਤ ਵਧਾ ਕੇ ਪ੍ਰਤੀ ਕੁਇੰਟਲ 2075 ਰੁਪਏ ਹੋ ਗਈ ਕੇਂਦਰ ਸਰਕਾਰ ਨੇ ਪਿਛਲੇ ਸਾਲ 23 ਨਵੰਬਰ ਨੂੰ ਪ੍ਰਤੀ ਟਨ 850 ਡਾਲਰ ਦੀ ਐੱਮ.ਈ.ਪੀ. ਲਗਾਈ ਸੀ, ਇਹ ਫੈਸਲਾ ਕੀਮਤਾਂ ਚ ਵਾਧੇ ਦੇ ਮੱਦੇਨਜ਼ਰ ਲਿਆ ਗਿਆ ਸੀ, ਉਨ੍ਹਾਂ ਦਿਨ੍ਹਾਂ ਚ ਮੁੰਬਈ ਅਤੇ ਦਿੱਲੀ ਵਰਗੀਆਂ ਥਾਵਾਂ ਤੇ ਪਿਆਜ਼ ਦੀ ਔਸਤ ਕੀਮਤ 70 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਸੀ। ਕਿਸਾਨਾਂ ਨੂੰ ਉਨ੍ਹਾਂ ਦੇ ਪੈਦਾ ਕੀਤੇ ਪਿਆਜ਼ ਦੀ ਚੰਗੀ ਕੀਮਤ ਦਿਵਾਉਣ ਲਈ ਕੇਂਦਰ ਨੇ ਇਹ ਕਦਮ ਉਠਾਇਆ। ਇਸਦੀ ਵਜ੍ਹਾਂ ਨਾਲ ਰੀਟੇਲ ਮਾਰਕੀਟ ਚ ਪਿਆਜ਼ ਦੀਆਂ ਕੀਮਤਾਂ ਫਿਰ ਤੋਂ ਵਧਣ ਲੱਗੀਆਂ ਹਨ।

 

ਪਿਆਜ਼ ਦੀਆਂ ਕੀਮਤਾਂ ਨੂੰ ਹੇਠਾ ਆਉਂਦੇ ਦੇਖ 2 ਫਰਵਰੀ ਨੂੰ ਕੇਂਦਰ ਸਰਕਾਰ ਨੇ ਪਿਆਜ਼ ਦੇ ਨਿਰਯਾਤ ਤੇ ਨਿਊਨਤਮ ਮੁੱਲ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਸੀ। ਪਰ ਸਰਕਾਰ ਨੇ ਇਸ ਕਦਮ ਦੀ ਮਾਰ ਉਪਭੋਗਤਾ ਤੇ ਪੈਣ ਲਗੀ ਹੈ। ਸਰਕਾਰ ਨੇ ਇਸ ਕਦਮ ਦੇ ਬਾਅਦ ਥੋਕ ਬਾਜ਼ਾਰ ਚ ਪਿਆਜ਼ ਦੀ ਕੀਮਤ ਕਰੀਬ 46 ਫੀਸਦੀ ਤੱਕ ਵਧ ਗਈ ਹੈ। ਇਸ ਵਜ੍ਹਾਂ ਨਾਲ ਰੀਟੇਲ ਮਾਰਕੀਟ ਚ ਵੀ ਇਸਦੀਆਂ ਕੀਮਤਾਂ ਚ ਅਧਿਕ ਵਾਧਾ ਹੋਣ ਦੀ ਉਮੀਦ ਵਧ ਗਈ ਹੈ। ਸਰਕਾਰ ਨੇ ਇਸ ਸਾਲ ਪਿਆਜ਼ ਦਾ ਉਤਪਾਦਨ ਵੀ ਪਿਛਲੇ ਸਾਲ ਦੇ ਮੁਕਾਬਲੇ ਕੁਝ ਘੱਟ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਵਜ੍ਹਾਂ ਤੋਂ ਆਪੂਰਤੀ ਸੀਮਿਤ ਰਹਿ ਸਕਦੀ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਮੁਤਾਬਕ ਫਸਲ ਸਾਲ 2017-18 ਦੇ ਦੌਰਾਨ ਦੇਸ਼ ਚ ਪਿਆਜ਼ ਦਾ ਉਤਪਾਦਨ 214 ਲੱਖ ਟਨ ਹੋਣ ਦਾ ਅਨੁਮਾਨ ਹੈ। 2016-17 ਦੇ ਦੌਰਾਨ ਦੇਸ਼ ਚ 224 ਲੱਖ ਟਨ ਪਿਆਜ਼ ਪੈਦਾ ਹੋਇਆ ਸੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source : Jagbani