ਪੰਜਾਬ ਸਰਕਾਰ ਵਲੋਂ ਖੇਤੀਬਾੜੀ ਬਕਾਇਆ ਰਾਸ਼ੀ ਜਾਰੀ

July 26 2018

 ਜਲੰਧਰ, ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਿਜਲੀ ਸਬਸਿਡੀ ਅਤੇ ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ ਦੇ ਬਕਾਇਆ ਰਹਿੰਦੇ ਭੁਗਤਾਨ ਲਈ ਅੱਜ 760 ਕਰੋੜ ਰੁਪਏ ਜਾਰੀ ਕਰ ਦਿੱਤੇ।ਇਸ ਫੰਡ ਨੂੰ ਜਾਰੀ ਕਰਨ ਦੇ ਨਾਲ ਹੀ ਵੈਟ/ਜੀਐਸਟੀ ਦੇ ਸਾਰੇ ਬਿੱਲਾਂ ਦਾ ਵੀ ਭੁਗਤਾਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਆਧਿਕਾਰਿਕ ਬੁਲਾਰੇ ਨੇ ਦੱਸਿਆ ਕਿ 20 ਜੁਲਾਈ ਤੱਕ ਦੇ ਵੈਟ/ ਜੀਐਸਟੀ ਰਿਫੰਡ ਦਾ ਵੀ ਭੁਗਤਾਨ ਕਰ ਦਿੱਤਾ ਗਿਆ ਹੈ। ਇਸ ਮਦ ਵਿਚ 17 ਕਰੋਡ਼ ਰੁਪਏ ਵੰਡੇ ਗਏ ਹਨ।

ਬੁਲਾਰੇ ਨੇ ਦੱਸਿਆ ਕਿ ਵਿੱਤ ਵਿਭਾਗ ਦੁਆਰਾ ਜਾਰੀ ਇਸ ਭੁਗਤਾਨ ਰਾਸ਼ੀ ਵਿਚੋਂ 400 ਕਰੋੜ ਰੁਪਏ ਪੰਜਾਬ ਰਾਜ ਬਿਜਲੀ ਨਿਗਮ ਲਿਮਿਟੇਡ ਦੀ ਸਬਸਿਡੀ ਨਾਲ ਸਬੰਧਤ ਹਨ। ਇਸ ਦਾ ਮਕਸਦ ਕਿਸਾਨਾਂ ਨੂੰ ਮੁਫਤ ਬਿਜਲੀ ਪੂਰਤੀ ਨਿਸ਼ਚਿਤ ਕਰਨਾ ਹੈ ਜਿਸ ਵਾਅਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਕੀਤਾ ਹੈ। ਨਾਲ ਹੀ ਰਾਜ ਸਰਕਾਰ ਨੇ ਬਾਹਰੀ ਸਹਾਇਤਾ ਪ੍ਰਾਪਤ ਯੋਜਨਾਵਾਂ ਲਈ 7 ਕਰੋੜ ਰੁਪਏ ਜਾਰੀ ਕੀਤੇ ਹਨ। ਵਿੱਤ ਵਿਭਾਗ ਵੱਲੋਂ ਆਪਣੇ ਪੈਨਸ਼ਨਰਾਂ ਦੇ ਰਿਟਾਇਰਮੈਂਟ ਸਬੰਧੀ ਬਕਾਏ ਦਾ ਵੀ ਭੁਗਤਾਨ ਕਰ ਦਿੱਤਾ ਗਿਆ ਹੈ।  

ਇਸ ਤੋਂ ਇਲਾਵਾ 31 ਮਈ, 2018 ਤੱਕ ਕਰਮਚਾਰੀਆਂ ਦੇ ਅਗੇਤੀ ਜੀਪੀਐਫ ਲਈ 230 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਰਾਜ ਵਿਚ ਵਿਕਾਸ ਦੀ ਰਫਤਾਰ ਬਣਾਏ ਰੱਖਣ ਲਈ ਕੇਂਦਰ ਵੱਲੋਂ ਆਯੋਜਿਤ ਯੋਜਨਾਵਾਂ ਦੇ ਤਹਿਤ ਵੱਖ ਵੱਖ ਵਿਕਾਸ ਯੋਜਨਾਵਾਂ ਲਈ 26 ਕਰੋੜ ਰੁਪਏ ਵੰਡੇ ਗਏ ਹਨ। ਇਸੇ ਤਰ੍ਹਾਂ 20 ਜੁਲਾਈ, 2018 ਤੱਕ ਛੋਟੇ ਮੋਟੇ ਕੰਮਾਂ ਲਈ 18 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਬੁਲਾਰੇ ਨੇ ਦੱਸਿਆ ਕਿ ਵੱਖ ਵੱਖ ਦਫਤਰਾਂ ਦੇ 20 ਜੁਲਾਈ ਤੱਕ ਸੌਂਪੇ ਗਏ, ਪਟਰੋਲ, ਤੇਲ ਅਤੇ ਲੁਬਰਿਕੇਂਟ, ਪਾਣੀ ਅਤੇ ਬਿਜਲੀ ਦੇ ਬਿੱਲਾਂ ਦਾ 60 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਪਿਛਲੇ ਹਫ਼ਤੇ ਮੁੱਖ ਮੰਤਰੀ ਨੇ ਵੱਖ ਵੱਖ ਵਿਕਾਸ ਯੋਜਨਾਵਾਂ ਲਈ 469 ਕਰੋੜ ਰੁਪਏ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Rozana Spokesman