ਪੰਜਾਬ 'ਚ 12 ਤੇ 13 ਜੁਲਾਈ ਨੂੰ ਜਲਥਲ ਦੇ ਆਸਾਰ

July 11 2018

 ਚੰਡੀਗੜ੍ਹ: ਪੰਜਾਬ ਵਿੱਚ ਕਮਜ਼ੋਰ ਪੈ ਚੁੱਕੇ ਮਾਨਸੂਨ ਵਿੱਚ ਬੁੱਧਵਾਰ ਨੂੰ ਫਿਰ ਤੋਂ ਹਲਚਲ ਸ਼ੁਰੂ ਹੋਏਗੀ। ਮੌਸਮ ਵਿਭਾਗ ਮੁਤਾਬਕ 12 ਤੇ 13 ਜੁਲਾਈ ਨੂੰ ਭਾਰੀ ਮੀਂਹ ਦੇ ਆਸਾਰ ਹਨ। ਇਸ ਸਾਲ ਸੂਬੇ ਵਿੱਚ ਹੁਣ ਤਕ ਚੰਗਾ ਮਾਨਸੂਨ ਰਿਹਾ ਹੈ।

ਫਿਲਹਾਲ ਸੂਬੇ ਵਿੱਚ ਆਮ ਨਾਲੋਂ 51 ਫ਼ੀਸਦੀ ਵੱਧ ਮੀਂਹ ਪਿਆ ਹੈ। ਮੁਕਤਸਰ ਵਿੱਚ ਸਭ ਤੋਂ ਵੱਧ ਮਾਨਸੂਨ ਵਰ੍ਹਿਆ। ਇੱਥੇ ਆਮ ਨਾਲੋਂ 167 ਫੀਸਦੀ ਮੀਂਹ ਪਿਆ। ਮਾਨਸਾ ਵਿੱਚ ਆਮ ਨਾਲੋਂ 31 ਫੀਸਦੀ ਘੱਟ ਮੀਂਹ ਪਿਆ।

ਉਧਰ, ਦਿੱਲੀ ਤੇ ਨੇੜਲੇ ਇਲਾਕਿਆਂ ਵਿੱਚ ਲੋਕ ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਹਨ। ਆਮ ਨਾਲੋਂ 4 ਡਿਗਰੀ ਵੱਧ ਤਾਪਮਾਨ ਰਹਿਣ ਕਾਰਨ ਹਵਾ ਵਿੱਚ ਨਮੀ ਦਾ ਪੱਧਰ 80 ਫੀਸਦੀ ਤਕ ਪਹੁੰਚ ਗਿਆ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP Sanjha