ਪੌਲੀ ਹਾਊਸਾਂ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਬਾਗਬਾਨੀ ਵਿਭਾਗ ਨੂੰ ਸੌ ਾਪਿਆ ਮੰਗ ਪੱਤਰ

September 07 2017

 by: ajit date: 7 september 2017

ਐੱਸ. ਏ. ਐੱਸ. ਨਗਰ, 7 ਸਤੰਬਰ (ਕੇ. ਐੱਸ. ਰਾਣਾ)- ਪੰਜਾਬ ਦੇ ਪੌਲੀ ਹਾਊਸ ਦੇ ਕਿਸਾਨਾਂ ਵੱਲੋਂ ਪੌਲੀ ਹਾਊਸਾਂ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਡਾਇਰੈਕਟਰ ਬਾਗਬਾਨੀ ਵਿਭਾਗ ਨੂੰ ਇਕ ਮੰਗ-ਪੱਤਰ ਸੌਾਪਿਆ ਗਿਆ | ਮੰਗ-ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪੌਲੀ ਹਾਊਸ ਦੇ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੀ ਜਾਂਚ ਕਰਵਾਈ ਜਾਵੇ | ਇਸ ਮੌਕੇ ਸੰਦੀਪ ਸਿੰਘ, ਲਖਵੀਰ ਸਿੰਘ, ਕਮਲੇਸ਼ ਕੁਮਾਰ ਨੇ ਆਪਣੇ ਮੰਗ-ਪੱਤਰ ਰਾਹੀਂ ਦੱਸਿਆ ਕਿ ਪੰਜਾਬ ਵਿਚ ਪੌਲੀ ਹਾਊਸਾਂ ਦੇ ਲੱਗਣ ਨਾਲ ਸਬੰਧਿਤ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਗਏ ਹਨ, ਜਿਸ ਦਾ ਮੁੱਖ ਕਾਰਨ ਪੰਜਾਬ ਦਾ ਵਾਤਾਵਰਨ ਪੌਲੀ ਹਾਊਸ ਦੇ ਅਨੁਕੂਲ ਨਹੀਂ ਹੈ, ਇਸ ਵਿਚ ਕਿਸਾਨ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਹੀ ਕਮਾਈ ਕਰ ਸਕਦਾ ਹੈ ਜਦਕਿ ਕੀਤੀ ਹੋਈ ਕਮਾਈ ਬਾਕੀ ਮਹੀਨਿਆਂ ਵਿਚ ਫ਼ਸਲ ਪਾਲਣ ਤੇ ਲੱਗ ਜਾਂਦੀ ਹੈ ਪਰ ਬੈਂਕ ਦੇ ਲੋਨ ਦੀ ਕਿਸ਼ਤ ਭਰਨ ਤੋਂ ਅਸਮਰੱਥ ਹੋ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸਬਸਿਡੀ ਪਾਸ ਕਰਵਾਉਣ ਲਈ ਜ਼ਿਲਿ੍ਹਆਂ ਦੇ ਬਾਗਬਾਨੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਦਫਤਰਾਂ ਦੇ ਕਈ ਚੱਕਰ ਲਗਵਾਉਂਦੇ ਹਨ | ਇੱਥੋਂ ਤੱਕ ਕਿਸਾਨਾਂ ਨੂੰ ਬਾਗਬਾਨੀ ਵਿਕਾਸ ਅਧਿਕਾਰੀਆਂ ਵੱਲੋਂ ਕਦੇ ਵੀ ਆ ਕੇ ਦਵਾਈਆਂ ਅਤੇ ਬੀਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਕਿਸਾਨ ਫਸਲ ਵਿਚੋਂ ਚੰਗੀ ਪੈਦਾਵਾਰ ਨਹੀਂ ਲੈ ਸਕਦਾ ਬਲਕਿ ਅਫ਼ਸਰਾਂ ਵੱਲੋਂ ਕਿਸਾਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਖੇਤ ਦੀ ਮਿੱਟੀ ਤੇ ਪਾਣੀ ਫਸਲ ਲਈ ਅਨੁਕੂਲ ਨਹੀਂ ਹੈ | ਉਨ੍ਹਾਂ ਕਿਹਾ ਕਿ ਪੌਲੀ ਹਾਊਸ ਵਿਚ ਲੱਗਣ ਵਾਲੇ ਮਟੀਰੀਅਲ ਦੀ ਵੀ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਪੌਲੀ ਹਾਊਸ ਮਾਲਕ ਕਰਜ਼ੇ ਦੀ ਮਾਰ ਹੇਠਾਂ ਆ ਚੁੱਕੇ ਹਨ ਅਤੇ ਕਿਸਾਨਾਂ ਤੇ 25 ਤੋਂ 40 ਲੱਖ ਤੋਂ ਘੱਟ ਕਰਜ਼ਾ ਨਹੀਂ ਹੈ, ਜਿਸ ਕਾਰਨ ਕਿਸਾਨਾਂ ਨੂੰ ਅੱਜ ਦੇ ਸਮੇਂ ਵਿਚ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਡਾਇਰੈਕਟਰ ਪੰਜਾਬ ਬਾਗਬਾਨੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੌਲੀ ਹਾਊਸ ਦੀਆਂ ਮੁਸ਼ਕਿਲਾਂ ਸਬੰਧੀ ਦਿੱਤੇ ਮੰਗ-ਪੱਤਰ ਰਾਹੀਂ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਦੀਆਂ ਸਬਸਿਡੀਆਂ ਨੂੰ ਜਲਦ ਜਾਰੀ ਕਰਵਾਇਆ ਜਾਵੇ | ਇਸ ਮੌਕੇ ਮੁਕੇਸ਼ ਅਰੌੜਾ, ਮਨਜੀਤ ਸਿੰਘ, ਅਮਨਿੰਦਰ ਸਿੰਘ, ਚਰਨਜੀਤ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਜਗਤਾਰ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।