ਪੌਦਾ ਲਗਾਉਣ ਬਦਲੇ ਸਰਕਾਰ ਵੱਲੋਂ 35 ਰੁਪਏ ਦੇਣ ਦਾ ਵਾਅਦਾ

March 14 2018

 ਚਮਕੌਰ ਸਾਹਿਬ ’ਚ ਆਪਣੇ ਨਿੱਜੀ ਖਰਚੇ ’ਤੇ ਪੌਦੇ ਲਗਾਉਣ ਵਾਲਿਆਂ ਨੂੰ ਹੁਣ ਸਰਕਾਰ ਆਪਣੇ ਕੋਲੋਂ ਰੁਪਏ ਦੇਵੇਗੀ। ਵਣ ਵਿਭਾਗ ਦੇ ਰੇਂਜ ਅਫਸਰ ਰਣਧੀਰ ਸਿੰਘ ਚੱਕਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਦੂਸ਼ਿਤ ਹੋ ਰਹੇ ਵਾਤਾਵਰਨ  ਨੂੰ ਬਚਾਉਣ ਲਈ ਵੱਧ ਤੋਂ ਵੱਧ     ਪੌਦੇ ਲਗਾਉਣ ਵੱਲ ਉਤਸ਼ਾਹਿਤ ਕਰਨ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇੱਥੋਂ ਦੀ ਨਰਸਰੀ ’ਚੋਂ ਪੌਦੇ ਲਗਾਏ ਜਾਣ ਵਾਲੀ ਆਪਣੀ ਜ਼ਮੀਨ ਦੀ ਫਰਦ, ਬੈਂਕ ਖਾਤਾ ਅਤੇ ਅਧਾਰ ਕਾਰਡ ਦੀ ਕਾਪੀ ਨਾਲ ਲਿਜਾ ਕੇ ਫਾਰਮ ਭਰਨੇ ਪੈਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇੱਕ ਪੌਦੇ ’ਤੇ 35 ਰੁਪਏ ਦਿੱਤੇ ਜਾਣੇ ਹਨ ਜੋ ਕਿ ਪਹਿਲੇ ਸਾਲ 14 ਰੁਪਏ ਅਗਲੇ ਤਿੰਨ ਸਾਲ 7-7 ਰੁਪਏ ਦੇ ਰੂਪ ਵਿੱਚ ਦਿੱਤੇ ਜਾਣਗੇ। ਇਹ ਸਕੀਮ 1 ਅਪਰੈਲ 2014 ਤੋਂ ਬਾਅਦ ਲਗਾਏ ਗਏ ਪੌਦਿਆਂ ’ਤੇ ਹੀ ਲਾਗੂ ਹੋਵੇਗੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Punjabi Tribune