ਪੀਏਯੂ ਵੱਲੋਂ ਪੀਏਯੂ ਪੰਜਾਬੀ ਮਿਕਸਡ ਤੜਕਾ ਅਤੇ ਕਿਉਨੋਆ ਬਾਰਜ਼ ਬਾਰੇ ਸੰਧੀ

September 05 2017

 ਲੁਧਿਆਣਾ 5 ਸਤੰਬਰ- ਪੀਏਯੂ ਲੁਧਿਆਣਾ ਨੇ ਅੱਜ ਲਾਢੋਵਾਲ, ਲੁਧਿਆਣਾ ਦੇ ਸ੍ਰੀ ਇਕਬਾਲਜੀਤ ਸਿੰਘ ਨਾਲ ਪੀਏਯੂ ਪੰਜਾਬੀ ਮਿਕਸਡ ਤੜਕਾ ਤਕਨੀਕ ਅਤੇ ਨੂਰਪੁਰ ਲੁਧਿਆਣਾ ਦੇ ਸ੍ਰੀਮਤੀ ਸਮਰੇਪਾਲ ਕੌਰ ਨਾਲ ਕਿਉਨੋਆ ਬਾਰਜ਼ ਤਕਨੀਕ ਨੂੰ ਵਪਾਰਕ ਪੱਧਰ ਦੀ ਸਹਿਮਤੀ ਸੰਬੰਧੀ ਇੱਕ ਸੰਧੀ ਤੇ ਸਹੀ ਪਾਈ । ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨੇ ਇਸਦੀ ਅਗਵਾਈ ਕੀਤੀ । 

ਮੁਖੀ, ਭੋਜਨ ਤਕਨਾਲੋਜੀ ਡਾ. ਪੂਨਮ ਸਚਦੇਵਾ, ਨੇ ਦੱਸਿਆ ਕਿ ਵਰਤਣ ਲਈ ਤਿਆਰ ਤੜਕੇ ਲਈ ਸ਼ੋਰਬਾ, ਜੋ ਕਿ ਵਧੀਆ ਸੁਆਦ ਅਤੇ ਸੰਭਾਲ ਲਈ ਤਿਆਰ ਕੀਤਾ ਗਿਆ ਹੈ, ਸੁਆਣੀਆਂ, ਕੰਮਕਾਜੀ ਮਹਿਲਾਵਾਂ ਅਤੇ ਮਿਹਨਤੀ ਕਾਮਿਆਂ ਨੂੰ ਸਹੂਲਤ ਪ੍ਰਦਾਨ ਕਰੇਗਾ । ਇਸ ਤੜਕੇ ਲਈ ਤਿਆਰ ਸ਼ੋਰਬੇ ਵਿੱਚ ਪਿਆਜ਼, ਲਸਣ, ਅਦਰਕ, ਟਮਾਟਰ, ਲਾਲ ਮਿਰਚ, ਹਲਦੀ ਅਤੇ ਹੋਰ ਮਸਾਲਿਆਂ ਦਾ ਮਿਸ਼ਰਣ ਹੋਵੇਗਾ । 

ਭੋਜਨ ਤਕਨੀਸ਼ਨ ਡਾ. ਪ੍ਰੀਤੀ ਆਹਲੂਵਾਲੀਆ ਵੱਲੋਂ ਤਿਆਰ ਕੀਤੀ ਕਿਉਨੋਆ ਬਾਰਜ਼ ਤਕਨੀਕ ਵਿੱਚ ਭੂਰੇ ਚੌਲ, ਅਲਸੀ, ਕਿਸ਼ਮਿਸ਼, ਬਦਾਮ, ਸੁੱਕੇ ਅੰਜ਼ੀਰ ਅਤੇ ਸ਼ਹਿਦ ਸ਼ਾਮਿਲ ਹਨ । ਡਾ. ਪ੍ਰੀਤੀ ਨੇ ਦੱਸਿਆ ਕਿ ਕਿਉਨੋਆ ਦੀ ਪ੍ਰੋਟੀਨ ਮਾਤਰਾ ਦਾਲਾਂ ਦੇ ਮੁਕਾਬਲੇ ਵਧੀਆ ਹੈ ਅਤੇ ਇਸ ਨੂੰ ਖਾਣ ਦੇ ਬਹੁਤ ਫਾਇਦੇ ਹਨ ਜਿਵੇਂ ਕਿ ਇਹ ਖੂਨ ਦੇ ਗੁਲੂਕੋਜ਼, ਇੰਨਸੂਲਿਨ ਅਤੇ ਕੋਲੈਸਟਰੋਲ ਨੂੰ ਕਾਬੂ ਵਿੱਚ ਰੱਖਦਾ ਹੈ ਅਤੇ ਸਰੀਰਕ ਊਰਜਾ ਤੇ ਪੇਟ ਆਦਿ ਨੂੰ ਠੀਕ ਰੱਖਦਾ ਹੈ । 

ਡਾ. ਐਸ ਐਸ ਚਾਹਲ, ਯੋਜਕ ਪ੍ਰੋਫੈਸਰ ਤਕਨੀਕੀ ਅਤੇ ਮੰਡੀਕਰਨ ਸੈਲ, ਪੀਏਯੂ ਨੇ ਦੱਸਿਆ ਕਿ ਪੀਏਯੂ ਵੱਲੋਂ ਸਾਲ 2012 ਤੋਂ ਹੁਣ ਤੱਕ 33 ਉਤਪਾਦਨਾਂ ਦੀਆਂ 49 ਵਪਾਰਕ ਸੰਧੀਆਂ ਹਸਤਾਖਰ ਹੋ ਚੁੱਕੀਆਂ ਹਨ, ਜਿਨ•ਾਂ ਵਿੱਚ ਫ਼ਸਲਾਂ ਦੀਆਂ ਕਿਸਮਾਂ, ਤਕਨੀਕਾਂ, ਜੈਵਿਕ ਕੀਟਨਾਸ਼ਕ, ਜੈਵਿਕ ਖਾਦਾਂ ਆਦਿ ਸ਼ਾਮਿਲ ਹਨ ਜੋ ਕਿ ਵੱਖ-ਵੱਖ ਕੰਪਨੀਆਂ, ਫਰਮਾਂ ਜਾਂ ਕਿਸਾਨਾਂ ਨਾਲ ਕੀਤੀਆਂ ਗਈਆਂ ਹਨ ।