ਪੀਏਯੂ ਵਿਗਿਆਨੀਆਂ ਵੱਲੋਂ ਪੰਜਾਬ ਵਿੱਚ ਝੋਨੇ ਅਤੇ ਬਾਸਮਤੀ ਦੀ ਫਸਲ ਦੇ ਹਾਨੀਕਾਰਕ ਕੀੜੇ ਮਕੌੜਿਆਂ ਸੰਬੰਧੀ ਸਰਵੇਖਣ

September 01 2017

 ਲੁਧਿਆਣਾ 1 ਸਤੰਬਰ -ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀਆਂ ਦੁਆਰਾ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਵਿੱਚ ਪਿਛਲੇ ਪੰਦਰਵਾੜੇ ਦੌਰਾਨ ਝੋਨੇ ਅਤੇ ਬਾਸਮਤੀ ਦੀ ਫਸਲ ਦੇ ਹਾਨੀਕਾਰਕ ਕੀੜੇ ਮਕੌੜਿਆਂ ਦਾ ਸਰਵੇਖਣ ਕੀਤਾ ਗਿਆ। ਸਰਵੇਖਣ ਦੌਰਾਨ ਝੋਨੇ/ਬਾਸਮਤੀ ਦੀ ਫਸਲ ਉਪਰ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦਾ ਹਮਲਾ ਆਮ ਤੌਰ ਤੇ ਆਰਥਿਕ ਕਗਾਰ [10 ਪ੍ਰਤੀਸ਼ਤ ਪੱਤਾ ਲਪੇਟ ਦੁਆਰਾ ਨੁਕਸਾਨੇ ਪੱਤੇ ਅਤੇ 5 ਪ੍ਰਤੀਸ਼ਤ (ਝੋਨਾ) ਜਾਂ 2 ਪ੍ਰਤੀਸ਼ਤ (ਬਾਸਮਤੀ) ਸੁੱਕੀਆਂ ਗੋਭਾਂ] ਤੋਂ ਘੱਟ ਪਾਇਆ ਗਿਆ ਹੈ।  

ਮੁਖੀ, ਕੀਟ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ ਅਨੁਸਾਰ ਕੀੜਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉਤੇ ਇਨ•ਾਂ ਦੀ ਹੋਂਦ ਨੂੰ ਸਮੇਂ-ਸਮੇਂ ਸਿਰ ਵੇਖਦੇ ਰਹਿਣਾ ਜ਼ਰੂਰੀ ਹੈ। ਜੇਕਰ ਇਨ•ਾਂ ਹਾਨੀਕਾਰਕ ਕੀੜਿਆਂ ਦੀ ਗਿਣਤੀ ਉਪਰ ਦੱਸੇ ਆਰਥਿਕ ਕਗਾਰ ਪੱਧਰ ਤੋਂ ਵੱਧਦੀ ਹੈ ਤਾਂ ਹੇਠ ਦੱਸੇ ਸਿਫਾਰਸ਼ ਢੰਗਾਂ ਰਾਹੀਂ ਇਨ•ਾਂ ਦੀ ਰੋਕਥਾਮ ਸਮੇਂ ਸਿਰ ਕਰਨੀ ਚਾਹੀਦੀ ਹੈ। ਫਸਲ ਦੇ ਨਿਸਰਣ ਤੋਂ ਪਹਿਲਾਂ ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਵੱਧ ਹੋਵੇ ਤਾਂ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਝ ਦੀ ਰੱਸੀ ਫਸਲ ਦੇ ਉਪਰਲੇ ਹਿੱਸੇ ਤੇ ਦੋ ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੇ ਜਾਓ ਅਤੇ ਫਿਰ ਉਹਨੀ ਪੈਰੀਂ ਰੱਸੀ ਫੇਰਦੇ ਹੋਏ ਵਾਪਿਸ ਮੁੜੋ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫਸਲ ਵਿੱਚ ਪਾਣੀ ਜ਼ਰੂਰ ਖੜ•ਾ ਹੋਵੇ। ਇਸ ਤੋਂ ਇਲਾਵਾ ਝੋਨੇ/ਬਾਸਮਤੀ ਵਿੱਚ ਪੱਤਾ ਲਪੇਟ ਸੁੰਡੀ ਅਤੇ ਗੋਭ ਦੀ ਸੁੰਡੀ ਦੀ ਰਸਾਇਣਕ ਰੋਕਥਾਮ ਲਈ 20 ਮਿਲੀਲਿਟਰ ਫੇਮ 480 ਐਸ ਸੀ (ਫਲੂਬੈਂਡਾਮਾਈਡ) ਜਾਂ 170 ਗ੍ਰਾਮ ਮੋਰਟਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਇਡ) ਜਾਂ 350 ਮਿਲੀਲਿਟਰ ਮਾਰਕਟਰਾਈਜੋ/ਸੂਟਾਥਿਆਨ 40 ਈ ਸੀ (ਟ੍ਰਾਈਐਜੋਫਾਸ) ਜਾਂ 1 ਲਿਟਰ ਕੋਰੋਬਾਨ/ਡਰਮਟ/ਫੋਰਸ 20 ਈ ਸੀ (ਕਲੋਰਪਾਈਰੀਫਾਸ) ਜਾਂ 560 ਮਿਲੀਲਿਟਰ ਮੋਨੋਸਿਲ 36 ਐਸ ਐਲ (ਮੋਨੋਕਰੋਟੋਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਬਾਸਮਤੀ ਵਿੱਚ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦੀ ਰੋਕਥਾਮ ਲਈ 60 ਮਿਲੀਲਿਟਰ ਕੋਰਾਜਨ 20 ਐਸ ਸੀ (ਕਲੋਰੈਂਟਰਾਨੀਲੀਪਰੋਲ) ਜਾਂ ਦਾਣੇਦਾਰ ਕੀਟਨਾਸ਼ਕ ਜਿਵੇਂ ਕਿ 4 ਕਿੱਲੋ ਫਰਟੇਰਾ 0.4 ਜੀ ਆਰ (ਕਲੋਰੈਂਟਰਾਨੀਲੀਪਰੋਲ) ਜਾਂ 4 ਕਿੱਲੋ ਵਾਈਬ੍ਰਰੇਂਟ 4 ਜੀ ਆਰ (ਥਿਓਸਾਈਕਲੇਨ ਹਾਈਡ੍ਰੋਜਨ ਆਕਸਾਲੇਟ) ਜਾਂ 10 ਕਿੱਲੋ ਪਡਾਨ/ਕੇਲਡਾਨ/ਕਰੀਟਾਪ/ ਸੈਨਵੈਕਸ/ ਨਿਦਾਨ/ ਮਾਰਕਟੈਪ/ ਮਿਫਟੈਪ/ ਕਾਤਸੂ 4 ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 6 ਕਿਲੋ ਰੀਜੈਂਟ/ ਮੋਰਟੈਲ/ ਮਿਫਪਰੋ-ਜੀ/ ਮਹਾਵੀਰ ਜੀ ਆਰ/ ਸ਼ਿਨਜ਼ਨ 0.3 ਜੀ (ਫਿਪਰੋਨਿਲ) ਜਾਂ 4 ਕਿਲੋ ਡਰਸਬਾਨ 10 ਜੀ (ਕਲੋਰਪਾਈਰੀਫਾਸ) ਦੀ ਵਰਤੋਂ ਵੀ ਖੜ•ੇ ਪਾਣੀ ਵਿੱਚ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ। ਇਨ•ਾਂ ਕੀੜਿਆਂ ਦੀ ਰੋਕਥਾਮ ਲਈ ਕਿਸੇ ਵੀ ਸਿੰਥੈਟਿਕ ਪਰਿਥਰਾਇਡ ਗਰੁੱਪ ਦੇ ਕੀਟਨਾਸ਼ਕ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ਕਿਉੇਂਕਿ ਇਨ•ਾਂ ਦੀ ਵਰਤੋਂ ਨਾਲ ਝੋਨੇ ਦੇ ਰਸ ਚੂਸਣ ਵਾਲੇ ਕੀੜਿਆਂ (ਭੂਰਾ ਅਤੇ ਚਿੱਟੀ ਪਿੱਠ ਵਾਲਾ ਟਿੱਡਾ) ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ।