ਪੀਏਯੂ ਦੇ ਜੰਗਲਾਤ ਸੰਬੰਧਿਤ ਕੋਰਸ ਏ ਪਲੱਸ ਦਰਜ਼ੇ ਨਾਲ ਨਿਵਾਜੇ ਗਏ

September 04 2017

 ਲੁਧਿਆਣਾ 4 ਸਤੰਬਰ-ਭਾਰਤੀ ਪ੍ਰੀਸ਼ਦ ਜੰਗਲਾਤ ਖੋਜ ਅਤੇ ਪਸਾਰ (ਆਈ ਸੀ ਐਫ ਆਰ ਈ) ਦੇਹਰਾਦੂਨ ਨੇ ਪੀਏਯੂ ਵਿਖੇ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵਿਖੇ ਚੱਲ ਰਹੇ ਸਿੱਖਿਆ ਕੋਰਸਾਂ ਨੂੰ ਦਰਜ਼ਾ ਏ ਪਲੱਸ ਦਾ ਅਧਿਕਾਰ ਦੇ ਦਿੱਤਾ ਹੈ । ਇਸ ਤੋਂ ਪਹਿਲਾਂ 2011 ਵਿੱਚ ਇਸ ਨੂੰ ਦਰਜ਼ਾ ਏ ਦਾ ਪ੍ਰਮਾਣ ਦਿੱਤਾ ਗਿਆ ਸੀ । ਇਹ ਪ੍ਰਮਾਣਤਾ 5 ਸਾਲ ਲਈ ਜੋ ਕਿ 22 ਜੂਨ 2017 ਤੋਂ ਲਾਗੂ ਹੈ । ਇਹ ਪ੍ਰੀਸ਼ਦ ਭਾਰਤ ਸਰਕਾਰ ਦੀ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਦੇ ਅੰਤਰਗਤ, ਵਾਤਾਵਰਨ ਮੰਤਰਾਲੇ ਦੀ ਨਿੱਜੀ ਸੰਸਥਾ ਹੈ, ਜੋ ਕਿ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਜੰਗਲਾਤ ਅਤੇ ਇਸ ਨਾਲ ਜੁੜੇ ਗ੍ਰੈਜੁਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮਾਂ ਦੀ ਦਰਜ਼ਾਬੰਦੀ ਕਰਦੀ ਹੈ । ਇਸ ਪ੍ਰੀਸ਼ਦ ਦੇ ਪ੍ਰਮਾਣਿਤ ਬੋਰਡ ਨੇ ਪੂਰੇ ਦੇਸ਼ ਵਿੱਚ ਜੰਗਲਾਤ ਦੇ ਚੱਲ ਰਹੇ ਕੋਰਸਾਂ ਦਾ 21 ਸੰਸਥਾਵਾਂ ਤੇ ਨਿਰੀਖਣ ਕੀਤਾ ਅਤੇ ਇਸ ਦੀ ਪੜਤਾਲ ਰਿਪੋਰਟ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਵੱਲੋਂ ਮਨਜ਼ੂਰ ਕੀਤੀ ਗਈ ਹੈ । ਮਾਹਿਰਾਂ ਦੀ ਟੀਮ ਵਿੱਚ ਡਾ. ਪੀ ਥਾਪਲੀਅਲ, ਸਾਬਕਾ ਟੀ ਸੀ ਸੀ ਐਫ, ਹਿਮਾਚਲ ਪ੍ਰਦੇਸ਼ ਅਤੇ ਮਿਸ ਕੋਮਲਪ੍ਰੀਤ ਏ ਡੀ ਜੀ (ਸਿੱਖਿਆ) ਆਈ ਸੀ ਐਫ ਆਰ ਈ, ਦੇਹਰਾਦੂਨ ਸ਼ਾਮਲ ਸਨ ਜਿਨ•ਾਂ ਨੇ ਪੀਏਯੂ ਵਿਖੇ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਦਾ ਦੌਰਾ ਕੀਤਾ ਅਤੇ ਵਿਭਾਗ ਦੇ ਵਿਗਿਆਨੀਆਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ । ਟੀਮ ਨੇ ਵਿਭਾਗ ਵਿੱਚ ਸਿੱਖਿਆ ਅਤੇ ਖੋਜ ਨਾਲ ਜੁੜੀਆਂ ਸਹੂਲਤਾਂ ਅਤੇ ਐਗਰੀਕਲਚਰ ਕਾਲਜ ਦੀਆਂ ਨਿਰੀਖਣ ਸ਼ਾਲਾ, ਕਮਰੇ, ਪ੍ਰੀਖਿਆ ਹਾਲ ਆਦਿ ਦਾ ਵੀ ਜ਼ਾਇਜਾ ਲਿਆ । ਇਸ ਦੇ ਨਾਲ ਉਹਨਾਂ ਨੇ ਲੁਧਿਆਣਾ ਅਤੇ ਲਾਢੋਵਾਲ ਵਿਖੇ ਖੋਜ ਕਾਰਜਾਂ ਨੂੰ ਵੀ ਦੇਖਿਆ । ਟੀਮ ਮੈਂਬਰਾਂ ਨੇ ਕਾਲਜ ਦੇ ਡੀਨ ਡਾ. ਐਸ ਐਸ ਕੁੱਕਲ ਅਤੇ ਵਿਭਾਗ ਦੇ ਮੁਖੀ ਡਾ. ਆਰ ਐਸ ਗਿੱਲ ਨਾਲ ਵੀ ਮੁਲਾਕਾਤ ਕੀਤੀ । ਵਿਭਾਗ ਵੱਲੋਂ ਪ੍ਰਮਾਣਿਤ ਬੋਰਡ ਅੱਗੇ ਮਾਰਚ 2017 ਵਿੱਚ ਖੋਜ ਅਤੇ ਸਿੱਖਿਆ ਦੀਆਂ ਪ੍ਰਾਪਤੀਆਂ ਦਾ ਵਿਖਿਆਨ ਵੀ ਕੀਤਾ ਗਿਆ ਸੀ ।