ਨੌਜਵਾਨ ਉਦਮੀਆਂ ਲਈ ਪੰਜ ਦਿਨਾਂ ਸਿਖਲਾਈ ਕੋਰਸ

October 24 2017

 ਲੁਧਿਆਣਾ 24 ਅਕਤੂਬਰ 

ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਿਸਟੀ, ਲੁਧਿਆਣਾ ਦੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਵਿੱਚ ਪੇਂਡੂ ਯੁਵਕਾਂ ਅਤੇ ਛੋਟੇ ਉਦਮੀਆਂ ਲਈ ਇੱਕ 5 ਦਿਨਾਂ ਸਿਖਲਾਈ ਕੋਰਸ 27 ਨਵੰਬਰ ਤੋਂ 1 ਦਸੰਬਰ 2017 ਤੱਕ ਲਗਾਇਆ ਜਾ ਰਿਹਾ ਹੈ। ਇਸ ਸਿਖਲਾਈ ਕੋਰਸ ਵਿੱਚ ਐਗਰੋ ਪ੍ਰੋਸੈਸਿੰਗ ਕੰਪਲੈਕਸ ਵਿੱਚ ਚਲਦੀਆਂ ਮਸ਼ੀਨਾਂ ਜਿਵੇਂ ਕਿ ਆਟਾ-ਚੱਕੀ, ਚੌਲਾਂ ਦੀ ਮਿੱਲ, ਤੇਲ ਕੱਢਣ ਵਾਲੀ ਮਸ਼ੀਨ, ਦਾਲ-ਮਿੱਲ, ਫੀਡ-ਮਿੱਲ ਅਤੇ ਹਲਦੀ ਪ੍ਰੋਸੈਸਿੰਗ ਦੀਆਂ ਮਸ਼ੀਨਾਂ ਉਪਰ ਸਿਖਲਾਈ ਲਈ ਹੱਥੀ ਕੰਮ ਕਰਵਾਇਆ ਜਾਵੇਗਾ। ਵਿਭਾਗ ਦੇ ਮੁਖੀ ਡਾ. ਅਵਿਧੇਸ਼ ਕੁਮਾਰ ਨੇ ਦੱਸਿਆ ਕਿ ਸਿਖਿਆਰਥੀਆਂ ਦੀ ਗਿਣਤੀ 25 ਹੋਵੇਗੀ ਨਤੇ ਦਾਖਲਾ ਪਹਿਲ ਦੇ ਆਧਾਰ ਤੇ ਦਿੱਤਾ ਜਾਵੇਗਾ। ਚਾਹਵਾਨ ਵਿਅਕਤੀ ਆਪਣੀ ਅਰਜ਼ੀ ਸਾਦੇ ਪੇਪਰ ਉਪਰ ਮੁਖੀ, ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਿਸਟੀ, ਲੁਧਿਆਣਾ ਨੂੰ ਭੇਜ ਸਕਦੇ ਹਨ। ਵਧੇਰੇ ਜਾਣਕਾਰੀ ਲਈ ਡਾ. ਤਰਸੇਮ ਚੰਦ, ਉਚ ਪਸਾਰ ਇੰਜੀਨੀਅਰ ਨੂੰ 9779900640 ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।