ਨਿੰਮ ਕੋਟੇਡ ਯੂਰੀਆ ਨਾਲ ਖੇਤੀਬਾੜੀ ਉਪਜ ਵਧੀ : ਅਧਿਐਨ

February 04 2018

 ਨਵੀਂ ਦਿੱਲੀ, (ਵਾਰਤਾ)— ਸਰਕਾਰ ਦਾ ਕਹਿਣਾ ਹੈ ਕਿ ਨਿੰਮ ਕੋਟੇਡ ਯੂਰੀਆ ਦੇ ਇਸਤੇਮਾਲ ਨਾਲ ਖੇਤੀਬਾੜੀ ਉਪਜ ਚ 6 ਫੀਸਦੀ ਵਾਧਾ ਹੋਇਆ ਹੈ। ਖੇਤੀਬਾੜੀ ਆਰਥਿਕ ਖੋਜ ਕੇਂਦਰ ਦੇ ਇਕ ਅਧਿਐਨ ਅਨੁਸਾਰ ਨਿੰਮ ਕੋਟੇਡ ਯੂਰੀਆ ਦੇ ਇਸਤੇਮਾਲ ਨਾਲ ਖੇਤੀਬਾੜੀ ਉਪਜ ਚ 5 ਤੋਂ 6 ਫੀਸਦੀ ਤੱਕ ਦੀ ਗ੍ਰੋਥ ਹੋਈ ਹੈ ਅਤੇ ਲਾਗਤ ਚ ਕਮੀ ਆਈ ਹੈ।ਇਸ ਨਾਲ ਕਿਸਾਨਾਂ ਦੀ ਕਮਾਈ ਚ ਵਾਧਾ ਦਰਜ ਕੀਤਾ ਗਿਆ ਹੈ।ਅਧਿਐਨ ਅਨੁਸਾਰ ਨਿੰਮ ਕੋਟੇਡ ਯੂਰੀਆ ਇਸਤੇਮਾਲ ਕਰਨ ਵਾਲੇ ਕਿਸਾਨਾਂ ਅਤੇ ਸਾਧਾਰਣ ਯੂਰੀਆ ਇਸਤੇਮਾਲ ਕਰਨ ਵਾਲੇ ਕਿਸਾਨਾਂ ਦੀ ਲਾਗਤ ਚ ਭਾਰੀ ਅੰਤਰ ਵੇਖਿਆ ਗਿਆ ਹੈ।

 

ਰਾਸ਼ਟਰੀ ਉਤਪਾਦਕਤਾ ਪਰਿਸ਼ਦ ਦਾ ਅਧਿਐਨ ਇਹ ਵੀ ਦਰਸਾਉਂਦਾ ਹੈ ਕਿ ਨਿੰਮ ਕੋਟੇਡ ਯੂਰਿਆ ਦਾ ਇਸਤੇਮਾਲ ਕਰਨ ਨਾਲ ਕੀਟ ਅਤੇ ਬੀਮਾਰੀਆਂ ਘੱਟ ਹੋਈਆਂ ਹਨ ਅਤੇ ਖਾਦ ਦੀ ਖਪਤ ਚਾਰ ਤੋਂ ਪੰਜ ਫੀਸਦੀ ਘੱਟ ਹੋਈ ਹੈ।ਖੇਤੀਬਾੜੀ ਮੰਤਰਾਲਾ ਦਾ ਕਹਿਣਾ ਹੈ ਕਿ ਸਰਕਾਰ ਨੇ ਨਿੰਮ ਕੋਟੇਡ ਯੂਰਿਆ ਦੇ ਇਸਤੇਮਾਲ ਨੂੰ ਉਤਸ਼ਾਹਤ ਕੀਤਾ ਹੈ। ਘਰੇਲੂ ਪੱਧਰ ਤੇ ਬਣਨ ਵਾਲੇ ਯੂਰੀਆ ਤੇ ਨਿੰਮ ਤੇਲ ਦਾ ਲੇਪ ਕਰਨਾ ਲਾਜ਼ਮੀ ਕਰ ਦਿੱਤਾ ਗਿਆ।ਇਸ ਦੇ ਇਲਾਵਾ ਦਰਾਮਦ ਯੂਰੀਆ ਨੂੰ ਵੀ ਨਿੰਮ ਤੇਲ ਦਾ ਲੇਪ ਕੀਤਾ ਜਾਂਦਾ ਹੈ।

ਅੰਕੜਿਆਂ ਅਨੁਸਾਰ ਰਬੀ ਦੀ ਫਸਲ ਲਈ 154.30 ਲੱਖ ਟਨ ਦਾ ਨਿੰਮ ਕੋਟੇਡ ਯੂਰੀਆ ਅਲਾਟ ਕੀਤਾ ਗਿਆ ਹੈ।ਇਸ ਚੋਂ 117.07 ਲੱਖ ਟਨ ਯੂਰੀਆ ਕਿਸਾਨਾਂ ਲਈ ਉਪਲੱਧ ਕਰਾ ਦਿੱਤਾ ਗਿਆ ਹੈ।ਸਰਕਾਰ ਨੇ ਸਾਲ 2022 ਤੱਕ ਕਿਸਾਨਾਂ ਦੀ ਕਮਾਈ ਦੁਗਣੀ ਕਰਨ ਦਾ ਟੀਚਾ ਤੈਅ ਕੀਤਾ ਹੈ।ਰਾਸ਼ਟਰੀ ਸੈਂਪਲ ਸਰਵੇਖਣ ਦਫਤਰ ਅਨੁਸਾਰ ਫਿਲਹਾਲ ਪ੍ਰਤੀ ਖੇਤੀਬਾੜੀ ਪਰਿਵਾਰ ਦੀ ਕਮਾਈ ਵੱਖ-ਵੱਖ ਸਰੋਤਾਂ ਤੋਂ ਔਸਤ ਕਮਾਈ 6426 ਰੁਪਏ ਪ੍ਰਤੀ ਮਹੀਨਾ ਹੈ।ਸੂਤਰਾਂ ਅਨੁਸਾਰ ਕਿਸਾਨਾਂ ਦੀ ਕਮਾਈ ਦੁਗਣੀ ਕਰਨ ਲਈ ਨਿੰਮ ਕੋਟੇਡ ਯੂਰੀਆ ਉਪਲੱਧ ਇਕ ਮਹੱਤਵਪੂਰਣ ਕਦਮ ਹੈ।ਸਰਕਾਰ ਕਿਸਾਨਾਂ ਦੀ ਕਮਾਈ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।ਇਨ੍ਹਾਂ ਚ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ, ਪ੍ਰਧਾਨ ਮੰਤਰੀ ਖੇਤੀਬਾੜੀ ਸੰਚਾਈ ਯੋਜਨਾ, ਮਿੱਟੀ ਸਿਹਤ ਕਾਰਡ, ਪਰੰਪਰਾਗਤ ਖੇਤੀਬਾੜੀ ਵਿਕਾਸ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਏਕੀਕ੍ਰਿਤ ਰਾਸ਼ਟਰੀ ਖੇਤੀਬਾੜੀ ਬਾਜ਼ਾਰ ਅਤੇ ਏਕੀਕ੍ਰਿਤ ਬਾਗਵਾਨੀ ਵਿਕਾਸ ਮਿਸ਼ਨ ਸ਼ਾਮਲ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source : Jagbani