ਨਾਬਾਰਡ ਤੇ ਡੇਅਰੀ ਵਿਭਾਗ ਵੱਲੋਂ ਦੁੱਧ ਉਤਪਾਦਕਾਂ ਲਈ ਵਰਕਸ਼ਾਪ

January 05 2018

 ਕਿਸਾਨਾਂ ਅਤੇ ਹੋਰਨਾਂ ਬੇਰੁਜ਼ਗਾਰਾਂ ਲਈ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਅੱਜ ਇੱਥੇ ਡੇਅਰੀ ਸੈਂਟਰ ਗਿੱਲ ਵਿੱਚ ਨਾਬਾਰਡ ਅਤੇ ਡੇਅਰੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਵਰਕਸ਼ਾਪ ਲਗਾਈ ਗਈ। ਡੇਅਰੀ ਡਿਵੈਲਪਮੈਂਟ ਦੇ ਡਾਇਰੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਲੱਗੀ ਇਸ ਵਰਕਸ਼ਾਪ ਦਾ ਮੁੱਖ ਮੰਤਵ ਡੇਅਰੀ ਨਾਲ ਜੁੜੇ ਉੱਦਮੀਆਂ ਲਈ ਚਲਾਈ ਗਈਆਂ ਸਕੀਮਾਂ ਦੀ ਜਾਣਕਾਰੀ ਦੇਣਾ ਅਤੇ ਸਬੰਧਤ ਸਾਜ਼ੋ ਸਾਮਾਨ ਦੀ ਖ਼ਰੀਦੋ-ਫਰੋਖਤ ਲਈ ਨਾਬਾਰਡ ਵੱਲੋਂ ਕਰਜ਼ਾ ਮੁੱਹਈਆ ਕਰਵਾਉਣਾ ਸੀ। ਕੈਂਪ ਵਿੱਚ ਪੁੱਜੇ 85 ਦੇ ਕਰੀਬ ਉਦਮੀ ਸ਼ਾਮਲ ਹੋਏ।

ਨਾਬਾਰਡ ਦੇ ਡੀ.ਡੀ.ਐਮ. ਨਰਿੰਦਰ ਕੁਮਾਰ ਅਤੇ ਨਾਬਾਰਡ ਦੇ ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਸ੍ਰੀ ਮੁਕਤਸਰ ਸਾਹਿਬ ਤੇ ਫਰੀਦਕੋਟ ਜ਼ਿਲ੍ਹਿਆਂ ਦੇ ਐਲ.ਡੀ.ਐਮਜ਼ ਅਤੇ ਡਿਪਟੀ ਡਾਇਰੈਕਟਰ ਡੇਅਰੀ ਡਿਵੈਲਪਮੈਂਟ ਨਿਰਵੈਰ ਸਿੰਘ ਬਰਾੜ ਤੇ ਦਿਲਬਾਗ ਸਿੰਘ ਨੇ ਕਿਹਾ ਕਿ ਸਬੰਧਤ ਵਸਤਾਂ ਖ਼ਰੀਦਣ ਲਈ ਘੱਟ ਵਿਆਜ ਦਰਾਂ ਉੱਪਰ ਕਰਜ਼ਿਆਂ ਦੇ ਨਾਲ-ਨਾਲ ਸਬਸਿਡੀ ਦੀ ਵੱਡੀ ਸਹੂਲਤ ਵੀ ਉਪਲੱਭਧ ਹੈ। ਉਨ੍ਹਾਂ ਦੱਸਿਆ ਕਿ ਜਨਰਲ ਸ਼੍ਰੇਣੀ ਲਈ 25 ਪ੍ਰਤੀਸ਼ਤ ਸਬਸਿਡੀ, ਜਦ ਕਿ ਐਸ.ਸੀ. ਸ਼੍ਰੇਣੀ ਲਈ ਇਹ 33 ਪ੍ਰਤੀਸ਼ਤ ਹੈ। ਉਨ੍ਹਾਂ ਇਸ ਸਕੀਮ ਦੀ ਸਬਸਿਡੀ ਤੇ ਕਰਜ਼ਾ ਲੈਣ ਦੀ ਪਾਰਦਰਸ਼ੀ ਅਤੇ ਸਰਲ ਸਹੂਲਤ ਤੋਂ ਜਾਣੂ ਕਰਵਾਉਂਦਿਆ ਦੱਸਿਆ ਕਿ 5 ਸਤੰਬਰ 2017 ਤੋਂ ਇਹ ਸਭ ਕੁਝ ਆਨਲਾਈਨ ਹੈ ਅਤੇ ਲਾਭਪਾਤਰੀ ਨੂੰ ਬੈਂਕ ਦੀ ਚੋਣ ਕਰਨ ਦੀ ਵੀ ਖੁੱਲ੍ਹ ਹੈ। ਉਨ੍ਹਾਂ ਦੱਸਿਆ ਕਿ  ਦੁੱਧ ਚੌਣ ਲਈ ਮਸ਼ੀਨਾਂ ਤੇ ਟੈਂਕਰ ਖਰੀਦਣ ਲਈ ਕਰਜ਼ਾ ਸਹੂਲਤ ਦਿੱਤੀ ਜਾ ਰਹੀ ਹੈ। ਅੰਤ ਵਿਚ ਦਿਲਬਾਗ ਸਿੰਘ ਨੇ ਵਰਕਸ਼ਾਪ ਦੀ ਸਫਲਤਾ ਚ ਹਿੱਸਾ ਪਾਉਣ ਵਾਲੇ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ।

Source:Punjabi Tribune

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।