ਨਕਲੀ ਦੁੱਧ ਤੇ ਉਤਪਾਦ ਵੇਚਣ ਵਾਲਿਆਂ ਦੀ ਖ਼ੈਰ ਨਹੀਂ!

June 20 2018

 ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਕਲੀ ਦੁੱਧ ਵੇਚਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਹੈ। ਹੁਣ ਨਕਲੀ ਦੁੱਧ ਜਾਂ ਨਕਲੀ ਦੁੱਧ ਉਤਪਾਦ ਫੜੇ ਜਾਣ ‘ਤੇ ਹਲਵਾਈ ਦੀ ਦੁਕਾਨ ਬੰਦ ਹੋਵੇਗੀ। ਇਹ ਫੈਸਲਾ ‘ਤੰਦਰੁਸਤ ਪੰਜਾਬ ਮੁਹਿੰਮ’ ਤਹਿਤ ਡੇਅਰੀ ਮਾਲਕਾਂ ਨਾਲ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਦੀ ਹੋਈ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਹੈ।

ਕਾਹਨ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਜ਼ਿਲ੍ਹਾ ਪੱਧਰ ‘ਤੇ ਮੋਨੀਟਰਿੰਗ ਕਮੇਟੀਆਂ ਬਣਨਗੀਆਂ। ਹਰ ਕਮੇਟੀ ਵਿੱਚ ਡੇਅਰੀ ਮਾਲਕ ਤੇ ਅਫਸਰ ਹੋਣਗੇ। ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਨਕਲੀ ਨਹੀਂ ਵਿਕਣ ਨਹੀਂ ਦੇਵਾਂਗੇ।

ਯਾਦ ਰਹੇ ਪਿਛਲੇ ਸਮੇਂ ਵਿੱਚ ਨਕਲੀ ਦੁੱਧ ਜਾਂ ਨਕਲੀ ਦੁੱਧ ਉਤਪਾਦ ਦਾ ਰੁਝਾਨ ਵਧਿਆ ਹੈ। ਪ੍ਰਸ਼ਾਸਨ ਸਿਰਫ ਤਿਉਹਾਰਾਂ ਦੇ ਦਿਨਾਂ ਵਿੱਚ ਸਰਗਰਮ ਹੁੰਦਾ ਹੈ। ਆਮ ਸਮੇਂ ਨਕਲੀ ਦੁੱਧ ਜਾਂ ਨਕਲੀ ਦੁੱਧ ਉਤਪਾਦ ਦੀ ਧੜੱਲੇ ਨਾਲ ਵਿਕਰੀ ਹੁੰਦੀ ਹੈ।

Source: ABP Sanjha