ਤੋੜੇ ਸਾਫ-ਕਣਕ ਖਰਾਬ ਦਾ ਐਮ.ਪੀ ਔਜਲਾ ਨੇ ਲਿਆ ਤਿੱਖਾ ਨੋਟਿਸ- ਤੁਰੰਤਰੌਲਾ ਪੈਣ ਨਾਲ ਕਈ ਅਧਿਕਾਰੀਆ ਦੇ ਰੰਗ ਉਡੇ

September 12 2018

ਮਸਲਾ ਰਾਸ਼ਨ ਡਿਪੂਆ ਰਾਹੀ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਖਰਾਬ ਕਣਕ ਦਾ

ਅੰਮ੍ਰਿਤਸਰ, 12 ਸਤੰਬਰ ( ਗੁਰਨਾਮ ਸਿੰਘ ਲਾਲੀ) ਪੰਜਾਬ ਸਰਕਾਰ ਵਲੋ ਰਾਸ਼ਨ ਡਿਪੂਆਂ ਰਾਹੀ ਗਰੀਬਾ ਦਿੱਤੀ ਜਣ ਵਾਲੀ ਸਸਤੇ ਦਰਾਂ ਵਾਲੀ ਕਣਕ ਸਾਫ ਤੋੜਿਆ ਵਿੱਚ ਗਲੀ ਸੜੀ ਲੋਕਾਂ ਨੂੰ ਦਿੱਤੇ ਜਾਣ ਦਾ ਮਾਮਲ ਹਲਕਾ ਪੂਰਬੀ ਵਿੱਚ ਪੈਦੇ ਇਕ ਡਿਪੂ ਨੰਬਰ 116 ਦੇ ਡਿਪੂ ਹੋਲਡ ਤੇ ਇਲਾਕਾ ਵਾਸੀਆਂ ਵਲੋ ਮੈਬਰ ਪਾਰਲੀਮੈਟ ਸ: ਗੁਰਜੀਤ ਸਿੰਘ ਔਜਲਾ ਦੇ ਧਿਆਨ ਵਿੱਚ ਲਿਆਂਦੇ ਜਾਣ ਤੋ ਬਾਅਦ ਉਨਾ ਵਲੋ ਇਹ ਮਸਲਾ ਤਰੁੰਤ ਸਿਵਲ ਸਪਲਾਈ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦੇ ਜਾਣ ਤੋ ਬਾਅਦ ਅਯੋਜਿਤ ਇਕ ਪੱਤਰਕਾਰ ਸੰਮੇਲਨ ਵਿੱਚ ਖਰਾਬ ਅਤੇ ਗਲੀ ਸੜੀ ਕਣਕ ਵਿਾਂੳਦਿਆ ਦੱਸਿਆ ਕਿ ਸਬੰਧਿਤ ਮੰਤਰੀ ਵਲੋ ਇਸ ਮਾਮਲੇ ਦੀ ਡਾਇਰੈਕਟ ਸਿਵਲ ਸਪਲਾਈ ਵਿਭਾਗ ਨੂੰ ਜਾਂਚ ਸੌਪਕੇ ਇਸ ਲਈ ਜੁਮੇਵਾਰ ਅਧਿਕਾਰੀਆ ਵਿਰੁੱਧ ਲੋੜੀਦੀ ਕਾਰਵਾਈ ਦੇ ਅਦੇਸ਼ ਦੇ ਦਿੱਤੇ ਹਨ।

ਸ: ਔਜਲਾ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਤੰਦਰੁਸਤ ਪੰਜਾਬ ਲੋਕਾਂ ਨੂੰ ਦੇਣ ਦਾ ਜੋ ਵਾਅਦਾ ਕੀਤਾ ਹੈ ਉਸ ਨੂੰ ਪੂਰਾ ਕੀਤਾ ਜਾਏਗਾ।ਉਨਾ ਨੇ ਇਸ ਲਈ ਸਥਾਨਿਕ ਅਧਿਕਾਰੀਆ ਦੀ ਮਿਲੀਭੁਗਤ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਉਨਾਂ ਨੇ ਕਿਹਾ ਕਿ ਕਿਸੇ ਨੂੰ ਗੀਰਬਾਂ ਨਾਲ ਖਿਲਵਾੜ ਨਹੀ ਕੀਤਾ ਜਾਏਗਾ ਜੋ ਵੀ ਜਾਂਚ ਦੌਰਾਨ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਏਗੀ। ਉਨਾਂ ਨੇ ਲੋਕਾਂ ਨੂੰ ਆਪੀਲ ਕੀਤੀ ਜੇਕਰ ਕਿਧਰੇ ਵੀ ਅਜਿਹਾ ਮਾਮਲਾ ਸਾਹਮਣੇ ਆਂਉਦਾ ਹੈ ਪਿੰਡ ਦੀ ਪੰਚਾਇਤ ਇਲਾਕਾ ਕੌਸਲਰ ਰਾਹੀ ਜਾਂ ਸਿੱਧੇ ਉਨਾ ਦੇ ਦਫਤਰ ਲਿਆਂਦਾ ਜਾਏ ।

Source: Border News