ਟਮਾਟਰ ਲਾਲ ਹੋਣ ਮਗਰੋਂ ਪਿਆਜ਼ ਨੇ ਕੱਢਵਾਏ ਜਨਤਾ ਦੇ ਹੰਝੂ

August 01 2017

By: abp sanjha Date:1 August 2017

ਮੁਹਾਲੀ: ਹੁਣ ਪਿਆਜ਼ ਵੀ ਟਮਾਟਰ ਦੇ ਰਾਹ ਚੱਲ ਪਿਆ ਹੈ। ਪਿਛਲੇ ਹਫ਼ਤੇ ਪਿਆਜ਼ ਦੇ ਤਿੰਨ ਗੁਣਾਂ ਰੇਟ ਵਧੇ ਹਨ। ਵੱਡੀ ਗੱਲ ਇਹ ਹੈ ਕਿ ਇਹ ਪਿਆਜ਼ ਹਾਲੇ ਹੋਰ ਮਹਿੰਗਾ ਹੋਣ ਦੀ ਸੰਭਾਵਨਾ ਹੈ। ਮੁਹਾਲੀ ਦੀ ਸਬਜ਼ੀ ਮੰਡੀ ਦੇ ਆੜ੍ਹਤੀ ਗੌਰਵ ਮੁਤਾਬਕ ਰਿਟੇਲ ਵਿੱਚ 10 ਰੁਪਏ ਕਿੱਲੋ ਵਿਕਣ ਵਾਲਾ ਪਿਆਜ਼ ਹੁਣ 30 ਤੋਂ 35 ਰੁਪਏ ਵਿਕ ਰਿਹਾ ਹੈ। ਇਸ ਤਰ੍ਹਾਂ ਹੀ ਜਿਹੜਾ ਪਿਆਜ਼ ਥੋਕ ਵਿੱਚ ਪਿਛਲੇ ਹਫ਼ਤੇ ਅੱਠ ਰੁਪਏ ਪ੍ਰਤੀ ਕਿੱਲੋ ਵਿਕਿਆ ਸੀ, ਹੁਣ ਇਸ ਦਾ ਭਾਅ ਵਧ ਕੇ 20 ਤੋਂ 24 ਰੁਪਏ ਹੋ ਗਿਆ ਹੈ।

ਆੜ੍ਹਤੀ ਮੁਤਾਬਕ ਇਸ ਸਮੇਂ ਮੰਡੀ ਵਿੱਚ ਸਪਲਾਈ ਘਟਣ ਕਾਰਨ ਪਿਆਜ਼ ਮਹਿੰਗਾ ਹੋ ਰਿਹਾ ਹੈ। ਗੌਰਵ ਨੇ ਕਿਹਾ ਹਾਲੇ ਇਸ ਹਰ ਸਾਲ ਇਸ ਸਮੇਂ ਮੰਡੀ ਵਿੱਚ ਪਿਆਜ਼ ਦੀ ਥੁੜ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ, ਨਾਸਿਕ, ਇੰਦੌਰ ਤੋਂ ਨਵੀਂ ਫ਼ਸਲ ਅਕਤੂਬਰ-ਨਵੰਬਰ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਹੀ ਪਿਆਜ਼ ਸਸਤਾ ਹੋ ਜਾਂਦਾ ਹੈ। ਉਦੋਂ ਤੱਕ ਪਿਆਜ਼ ਹੋਰ ਮਹਿੰਗਾ ਹੋ ਸਕਦਾ ਹੈ।

ਗੌਰਵ ਨੇ ਕਿਹਾ ਕਿ ਵਿਦੇਸ਼ ਵਿੱਚ ਪਿਆਜ਼ੀ ਦੀ ਬਰਾਮਦ ਉੱਤੇ ਰੋਕ ਲਾਉਣ ਨਾਲ ਪਿਆਜ਼ ਦੀਆਂ ਵਧਦੀਆਂ ਕੀਮਤਾਂ ਉੱਤੇ ਰੋਕ ਲਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦਾ ਪਿਆਜ਼ ਸਾਲ ਵਿੱਚ ਇੱਕ ਵਾਰੀ ਫ਼ਸਲ ਹੁੰਦੀ ਹੈ। ਜਿਹੜੀ ਮਾਰਚ ਤੋਂ ਮਈ ਤੱਕ ਮੰਡੀ ਵਿੱਚ ਆਉਂਦੀ ਹੈ। ਹੁਣ ਪੰਜਾਬ ਵਿੱਚ ਦੂਜੇ ਸੂਬਿਆਂ ਤੋਂ ਹੀ ਪਿਆਜ਼ ਦੀ ਆਮਦ ਹੋ ਰਹੀ ਹੈ।ਗ਼ੌਰ ਕਰਨ ਵਾਲੀ ਗੱਲ ਹੈ ਕਿ ਦੇਸ਼ ਵਿੱਚ ਇਸ ਸਾਲ 215.6 ਲੱਖ ਟਨ ਪਿਆਜ਼ ਦੀ ਪੈਦਾਵਾਰ ਦਾ ਅਨੁਮਾਨ ਹੈ ਜਦੋਂਕਿ ਪਿਛਲੇ ਸਾਲ 209.3 ਲੱਖ ਟਨ ਪਿਆਜ਼ ਦੀ ਪੈਦਾਵਾਰ ਹੋਈ ਸੀ। ਇਸ ਦਾ ਮਤਲਬ ਹੈ ਕਿ ਪੈਦਾਵਾਰ ਜ਼ਿਆਦਾ ਹੋਣ ਦੇ ਬਾਵਜੂਦ ਵੀ ਭਾਅ ਵਧ ਰਹੇ ਹਨ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।