ਜ਼ਿਲ੍ਹਾ ਪੱਧਰੀ ਪਸ਼ੂ ਧਨ ਅਤੇ ਦੁੱਧ ਚੁਆਈ ਮੁਕਾਬਲੇ 25, 26 ਅਕਤੂਬਰ ਨੂੰ

October 18 2017

 By : Ajit Date: 18 oct 2017

ਬਠਿੰਡਾ, 18 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਜ਼ਿਲ੍ਹਾ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਬਠਿੰਡਾ ਵਲੋਂ 25 ਅਤੇ 26 ਅਕਤੂਬਰ 2017 ਨੂੰ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਪਸ਼ੂ ਧਨ ਅਤੇ ਦੁੱਧ ਚੁਆਈ ਮੁਕਾਬਲੇ 2017 ਮਾਡਲ ਟਾਊਨ ਫੇਜ਼ 4-5 ਸਾਹਮਣੇ ਗਰੀਨ ਸਿਟੀ ਕਲੋਨੀ ਬਰਨਾਲਾ ਬਾਈਪਾਸ ਬਠਿੰਡਾ ਵਿਖੇ ਕਰਵਾਏ ਜਾ ਰਹੇ ਹਨ | ਜ਼ਿਲ੍ਹਾ ਪੱਧਰੀ ਪਸ਼ੂ ਧਨ ਅਤੇ ਦੁੱਧ ਚੁਆਈ ਮੁਕਾਬਲੇ ਦਾ ਉਦਘਾਟਨ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, 25 ਅਕਤੂਬਰ 2017 ਨੂੰ ਸਵੇਰੇ 11 ਵਜੇ ਕਰਨਗੇ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ 26 ਅਕਤੂਬਰ 2017 ਦੁਪਹਿਰ 3 ਵਜੇ ਇਨਾਮ ਵੰਡ ਸਮਾਰੋਹ ਚ ਮਹਿਮਾਨ ਹੋਣਗੇ | ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਬਠਿੰਡਾ ਡਾ. ਸੀਤਲ ਦੇਵ ਜਿੰਦਲ ਨੇ ਦੱਸਿਆ ਕਿ ਇਸ ਚੈਪੀਅਨਸ਼ਿਪ ਚ ਦੁੱਧ ਚੁਆਈ ਅਤੇ ਵੱਖ-ਵੱਖ 57 ਕੈਟਾਗਿਰੀਆਂ ਪਸ਼ੂਆਂ ਦੀਆਂ ਨਸਲਾਂ ਦੇ ਮੁਕਾਬਲੇ ਹੋਣਗੇ | ਇਹ ਮੁਕਾਬਲੇ ਗਾਵਾਂ, ਮੱਝਾਂ, ਘੋੜਿਆਂ, ਸੂਰਾਂ, ਭੇਡਾਂ, ਬੱਕਰੀਆਂ, ਮੁਰਗਿਆਂ, ਕੁੱਤਿਆਂ ਅਤੇ ਟਰਕੀ ਆਦਿ ਦੀਆਂ ਨਸਲਾਂ ਦੇ ਸਬੰਧ ਚ ਕਰਵਾਏ ਜਾਣਗੇ | ਇਸ ਤੋਂ ਇਲਾਵਾ ਊਠਾਂ ਅਤੇ ਘੋੜਿਆਂ ਦੇ ਨਾਚ ਅਤੇ ਸਜਾਵਟ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਚੈਂਪੀਅਨਸ਼ਿਪ ਚ ਪੁਜੀਸ਼ਨ ਲੈਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ 7 ਲੱਖ ਰੁਪਏ ਦੇ ਇਲਾਮ ਤਕਸੀਮ ਕੀਤੇ ਜਾਣਗੇ | 

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।