ਚਿੱਟੀ ਮੱਖੀ ਤੋਂ ਬਚਾਅ ਲਈ ਕਿਸਾਨ ਸਿਫ਼ਾਰਸ਼ ਕੀਤੀਆਂ ਦਵਾਈਆਂ ਹੀ ਵਰਤਣ- ਡਾ.ਕੁਲਾਰ

July 31 2017

By: Ajit date: 31 july 2017

ਕੋਟਫੱਤਾ, 31 ਜੁਲਾਈ -ਨਰਮੇ ਦੀ ਫ਼ਸਲ 'ਤੇ ਹੋ ਰਹੇ ਚਿੱਟੀ ਮੱਖੀ ਦੇ ਹਮਲੇ ਦੇ ਮੱਦੇਨਜ਼ਰ ਪਿੰਡ ਕੋਟ ਸ਼ਮੀਰ ਵਿਖੇ ਕਿਸਾਨਾਂ ਦੇ ਇਕ ਵਫ਼ਦ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਡਾ.ਜਸਕਰਨ ਸਿੰਘ ਕੁਲਾਰ ਨੇ ਕਿਹਾ ਕਿ ਮੌਸਮ ਚਿੱਟੀ ਮੱਖੀ ਦੇ ਵਾਧੇ ਦੇ ਅਨੁਕੂਲ ਬਣਿਆ ਹੋਇਆ ਹੈ, ਜਿਸ ਕਰਕੇ ਕਿਸਾਨ ਸਮੇਂ ਸਮੇਂ 'ਤੇ ਆਪਣੇ ਖੇਤ ਦਾ ਨਿਰੀਖਣ ਕਰਕੇ ਚਿੱਟੀ ਮੱਖੀ ਤੋਂ ਬਚਾਅ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਵਰਤਣ | ਉਨ੍ਹਾਂ ਕਿਹਾ ਕਿ ਜੇਕਰ ਨਰਮੇ 'ਤੇ ਚਿੱਟੀ ਮੱਖੀ ਜਾਂ ਹਰੇ ਤੇਲੇ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਉਲਾਲਾ 80 ਗਰਾਮ ਪ੍ਰਤੀ ਏਕੜ ਸਪਰੇਅ ਕਰਨ 'ਤੇ ਜੇਕਰ ਬਾਲਗ ਕੀੜੇ ਜ਼ਿਆਦਾ ਹੋਣ ਤਾਂ ਡਾਇਫੈਨਥਾਇਯਰਾਨ(ਪੋਲੋ) 200 ਗਰਾਮ ਪ੍ਰਤੀ ਏਕੜ ਸਪਰੇਅ ਕਰਨ | ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਨਿੰਮ ਵਾਲੀ ਸਪਰੇਅ ਲਗਾਤਾਰ ਕਰਨ ਦੀ ਸਲਾਹ ਦਿੱਤੀ

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।