ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ਨਾਲ ਦਿੱਲੀ ਵਿਚ ਫਿਰ ਪ੍ਰਦੂਸ਼ਣ ਦਾ ਖ਼ਤਰਾ

September 26 2018

ਸਰਦੀਆਂ ਵਿੱਚ ਦਿੱਲੀ ਦੀ ਹਵਾ ਦੇ ਦੂਸ਼ਿਤ ਹੋਣ ਦਾ ਖਤਰਾ ਇੱਕ ਵਾਰ ਫਿਰ ਵੱਧ ਗਿਆ ਹੈ। ਪ੍ਰਦੂਸ਼ਣ ਨੂੰ ਵਧਾਏ ਜਾਣ ਵਿੱਚ ਪਰਾਲੀ ਨੂੰ ਸਾੜਿਆ ਜਾਣਾ ਇੱਕ ਵੱਡਾ ਕਾਰਣ ਮੰਨਿਆ ਜਾਂਦਾ ਹੈ। ਤਮਾਮ ਰੋਕਾਂ ਦੇ ਬਾਵਜੂਦ ਇਸ ਸਾਲ ਵੀ ਪਰਾਲੀ ਸਾੜਨ ਦੀ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਹਰਿਆਣਾ ਪ੍ਰਦੂਸ਼ਣ ਬੋਰਡ ਦੇ ਮੈਂਬਰ ਐਸ.ਨਾਰਾਇਣ ਨੇ ਦੱਸਿਆ ਕਿ ਇੱਕਲੇ ਕਰਨਾਲ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ 61 ਮਾਮਲੇ ਸਾਹਮਣੇ ਆਏ ਹਨ। ਇਹਨਾਂ  ਵਿਚ 26 ਮੁੱਕਦਮੇ ਦਰਜ਼ ਕੀਤੇ ਗਏ ਹਨ ਅਤੇ 35 ਕਿਸਾਨਾਂ ਤੋਂ 90 ਹਜ਼ਾਰ ਰੂਪਏ ਜ਼ੁਰਮਾਨਾ ਵਸੂਲ ਪਾਇਆ ਗਿਆ ਹੈ।

ਉਥੇ ਹੀ ਪੰਜਾਬ ਪ੍ਰਦੂਸ਼ਣ ਬੋਰਡ ਦੇ ਮੈਂਬਰ ਕਰੁਣੇਸ਼ ਗਰਗ ਨੇ ਵੀ ਰਾਜ ਵਿਚ ਪਰਾਲੀ ਸਾੜਨ ਦੀ ਘਟਨਾਵਾਂ ਦੀ ਪੁਸ਼ਟੀ ਕੀਤੀ ਹੈ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ( ਸੀਪੀਸੀਬੀ) ਵਿਖੇ ਹਵਾ ਦੀ ਗੁਣਵੱਤਾ ਦੇ ਸਾਬਕਾ ਪ੍ਰਮੁੱਖ ਡੀ. ਸ਼ਾਹਾ ਨੇ ਕਿਹਾ ਕਿ ਮਾਨਸੂਨ ਦੇ ਤੁਰੰਤ ਮਗਰੋਂ ਕਿਸਾਨ ਰਬੀ ਦੀ ਫਸਲ ਦੇ ਲਈ ਖੇਤਾਂ ਨੂੰ ਤਿਆਰ ਕਰਨ ਦੇ ਲਈ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੰਦੇ ਹਨ। ਮਾਨਸੂਨ ਵਾਪਿਸ ਜਾ ਰਿਹਾ ਹੁੰਦਾ ਹੈ ਅਤੇ ਉਸ ਸਮੇਂ ਹਵਾਵਾਂ ਦੀ ਦਿਸ਼ਾ ਪੱਛਮ ਵੱਲ ਨੂੰ ਹੁੰਦੀ ਹੈ। ਇਸ ਤਰ•ਾਂ ਇਹ ਹਵਾਵਾਂ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਦਾ ਵੱਡਾ ਹਿੱਸਾ ਦਿੱਲੀ ਅਤੇ ਰਾਹ ਵਿੱਚ ਪੈਣ ਵਾਲੇ ਸ਼ਹਿਰਾਂ ਤੱਕ ਪਹੁੰਚਾਉਂਦੀਆਂ ਹਨ।

ਸੀਪੀਸੀ ਦੇ ਆਕੰੜਿਆਂ ਮੁਤਾਬਕ ਪਿਛਲੇ ਸਾਲ ਵੀ ਅਕਤੂਬਰ ਵਿਚ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਗਿਰਾਵਟ ਸ਼ੁਰੂ ਹੋ ਗਈ ਸੀ ਅਤੇ ਮਹੀਨੇ ਤੇ ਤੀਸਰੇ ਹਫਤੇ ਵਿਚ ਚਿੰਤਾਜਨਕ ਹਾਲਤ ਵਿਚ ਪਹੁੰਚ ਗਈ ਸੀ। ਇਹ ਕਿਸ ਹੱਦ ਤਕ ਖਤਰਨਾਕ ਸਾਬਿਤ ਹੋ ਸਕਦਾ ਹੈ ਇਸ ਗੱਲ ਦਾ ਅੰਦੇਸ਼ਾ ਇਸੇ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇੱਕ ਟਨ ਪਰਾਲੀ ਸਾੜਨ ਤੇ 60 ਕਿਲੋ ਕਾਰਬਨ ਮੋਨੋ ਆਕਸਾਈਡ ਅਤੇ 1,460 ਕਿਲੋ ਕਾਰਬਨ ਡਾਈ ਆਕਸੀਈਡ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ 199 ਕਿੱਲੋ ਰਾਖ,3 ਕਿਲੋ ਸੂਖਮ ਕਣ ਅਤੇ ਦੋ ਕਿੱਲੋ ਸਲਫਰ ਡਾਈ ਆਕਸਾਈਡ ਵੀ ਨਿਕਲਦੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਸਾਲ ਪਰਾਲੀ ਜਲਾਏ ਜਾਣ ਦੇ 12,657 ਮਾਮਲੇ ਹਰਿਆਣਾ ਵਿਚ ਅਤੇ 43,814 ਘਟਨਾਵਾਂ ਪੰਜਾਬ ਵਿਚ ਦਰਜ਼ ਕੀਤੀਆਂ ਗਈਆਂ। 2016 ਦੇ ਮੁਕਾਬਲੇ ਇਸ ਵਿਚ 46 ਫੀਸਦੀ ਦੀ ਕਮੀ ਦਰਜ਼ ਕੀਤੀ ਗਈ। ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹਰਿਆਣਾ ਸਰਕਾਰ ਵੱਲੋਂ 30 ਪਿੰਡਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪਰਾਲੀ ਪ੍ਰਬੰਧਨ ਲਈ 1,151 ਕਰੋੜ ਰੁਪਏ ਦਿੱਤੇ ਗਏ ਹਨ। 


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Rozana Spokesman