ਖੇਤੀਬਾੜੀ ਮਹਿਕਮੇ ਨੇ ਚਿੱਟੀ ਮੱਖੀ/ਮੱਛਰ ਤੋਂ ਨਰਮੇ ਨੂੰ ਬਚਾਉਣ ਲਈ ਸਰਗਰਮੀਆਂ ਕੀਤੀਆਂ ਤੇਜ਼

July 26 2017

By: Ajit Date: 26 july 2017

ਬਠਿੰਡਾ, 26 ਜੁਲਾਈ -ਪੰਜਾਬ ਵਿਚ ਨਰਮੇ ਕਪਾਹ ਦੀ ਫ਼ਸਲ ਨੂੰ ਚਿੱਟੀ ਮੱਖੀ/ਮੱਛਰ ਦੀ ਕਰੋਪੀ ਤੋਂ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀਬਾੜੀ ਅਧਿਕਾਰੀਆਂ ਪੀ.ਏ.ਯੂ. ਅਤੇ ਵਿਗਿਆਨੀਆਂ ਨੂੰ ਫ਼ਸਲ ਬਚਾਉਣ ਲਈ ਖੇਤੀਬਾੜੀ ਵਿਭਾਗ ਨੂੰ ਦਿੱਤੀਆਂ ਹਦਾਇਤਾਂ ਤਹਿਤ ਸਰਗਰਮ ਹੁੰਦਿਆਂ ਸਰਕਾਰੀ ਤੰਤਰ ਨੇ ਕਿਸਾਨਾਂ ਦੇ ਖੇਤਾਂ ਵੱਲ ਨੂੰ ਮੁਹਾਰਾਂ ਮੋੜ ਲਈਆਂ ਹਨ | ਮੌਜੂਦਾ ਸਮੇਂ 'ਚ ਫੁੱਲ ਤੇ ਫਲ ਦੀ ਅਤਿ ਸੰਵੇਦਨਸ਼ੀਲ ਸਟੇਜ 'ਤੇ ਪੁੱਜੀ ਖੇਤਾਂ ਵਿਚ ਲਹਿਲਹਾ ਰਹੀ ਨਰਮੇ ਕਪਾਹ ਦੀ ਫ਼ਸਲ ਨੂੰ ਅਤਿ ਖ਼ਤਰਨਾਕ ਮੰਨੇ ਜਾਂਦੇ 25 ਕੁ ਦਿਨਾਂ ਦੇ ਵਕਫ਼ੇ 'ਚੋਂ ਸਹੀ ਸਲਾਮਤ ਕੱਢ ਕੇ ਸਿੱਟੇ ਤੱਕ ਪਹੁੰਚਾਇਆ ਜਾ ਸਕੇ | ਮਾਲਵੇ ਵਿਚ ਨਰਮੇ/ਕਪਾਹ ਉਤਪਾਦਕ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਸਮੇਤ ਇਸ ਹੇਠਲੇ 3 ਲੱਖ 82 ਹਜ਼ਾਰ ਹੈੱਕਟੇਅਰ ਰਕਬੇ 'ਚ ਸਰਗਰਮੀਆਂ ਤੇਜ਼ ਕਰਕੇ ਹਫ਼ਤੇ 'ਚ ਦੋ ਵਾਰ ਸਰਵੇ, 500 ਤੋਂ ਵੱਧ ਫ਼ੀਲਡ ਸਕਾਊਟ ਅਤੇ ਤਿੰਨ ਦਰਜਨ ਤੋਂ ਵੱਧ ਫ਼ੀਲਡ ਸੁਪਰਵਾਈਜ਼ਰਾਂ ਦੀ ਤੈਨਾਤੀ ਕਰਕੇ ਜ਼ਮੀਨੀ ਪੱਧਰ ਦੀ ਰਿਪੋਰਟ ਪ੍ਰਾਪਤ ਕੀਤੀ ਜਾ ਰਹੀ ਹੈ | ਸਰਕਾਰ ਦੇ ਰੌਾਅ ਨੂੰ ਵੇਖਦਿਆਂ ਪੀ. ਏ. ਯੂ. ਦੇ ਉਪ ਕੁਲਪਤੀ ਬਲਦੇਵ ਸਿੰਘ ਢਿੱਲੋਂ ਖੁਦ ਕੀਟ ਪਤੰਗਾਂ ਵਿਗਿਆਨੀਆਂ, ਖੇਤੀਬਾੜੀ ਮਾਹਿਰਾਂ ਦੀਆਂ ਟੀਮਾਂ ਨਾਲ ਅਜਿਹੇ ਨਰਮੇ ਕਪਾਹ ਦੇ ਖੇਤਾਂ ਜਾਇਜ਼ਾ ਲੈ ਰਹੇ ਹਨ ਅਤੇ ਬਕਾਇਦਾ ਤੌਰ 'ਤੇ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਦੇ ਖੇਤੀਬਾੜੀ ਮਹਿਕਮੇ ਦੇ ਖੇਤੀ ਮਾਹਿਰਾਂ, ਕੀਟ ਪਤੰਗ ਵਿਗਿਆਨੀਆਂ ਨਾਲ ਮੀਟਿੰਗਾਂ ਰਾਹੀਂ ਇਕਸਾਰਤਾ ਨਾਲ ਚੱਲ ਰਹੇ ਹਨ ਤਾਂ ਜੋ ਸਮੂਹਿਕ ਤੌਰ 'ਤੇ ਯਤਨ ਕਰਕੇ ਚਿੱਟੀ ਮੱਖੀ ਮੱਛਰ ਦੇ ਪ੍ਰਕੋਪ ਤੋਂ ਫ਼ਸਲ ਨੂੰ ਬਚਾਇਆ ਜਾ ਸਕੇ | ਇਸ ਸਬੰਧੀ ਡਿਪਟੀ ਡਾਇਰੈਕਟਰ ਕਾਟਨ ਡਾ: ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਇਸ ਵੇਲੇ ਸਮੁੱਚੇ ਖੇਤੀਬਾੜੀ ਮਹਿਕਮਾ, ਵਿਗਿਆਨੀਆਂ ਤੇ ਪੀ.ਏ.ਯੂ. ਦੇ ਖੋਜਕਰਤਾ ਦਾ ਜ਼ੋਰ ਫ਼ਸਲ ਦਾ ਹਮਲੇ ਤੋਂ ਬਚਾਅ ਕਰਨਾ ਹੈ ਜਿਸ ਲਈ ਸਾਰੇ ਗਤੀਸ਼ੀਲ ਹਨ|

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।