ਕਿਸਾਨਾਂ ਨੂੰ ਪੀ.ਓ.ਐਸ. ਵਿਧੀ ਦੁਆਰਾ ਖਾਦ ਦੇਣ 'ਚ ਕਈ ਦਿੱਕਤਾਂ ਦਰਪੇਸ਼

December 14 2017

 ਧੂਰੀ, 13 ਦਸੰਬਰ (ਸੁਖਵੰਤ ਸਿੰਘ ਭੁੱਲਰ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਫਰਟੀਲਾਈਜ਼ਰ ਖਾਦਾਂ ਨੂੰ ਪੁਆਇੰਟ ਆਫ਼ ਸੇਲ (ਪੀ.ਓ.ਐਸ) ਡਿਵਾਈਸ ਪ੍ਰਕਿਰਿਆ ਰਾਹੀਂ ਦੇਣ ਤੇ ਖਾਦ ਦੇ ਰਿਟੇਲਰਾਂ, ਡੀਲਰਾਂ, ਖੇਤੀਬਾੜੀ ਸਭਾਵਾਂ ਦੇ ਸੈਕਟਰੀ ਤੇ ਅਧਿਕਾਰੀਆਂ ਨੂੰ ਕਈ ਦਰਪੇਸ਼ ਸਮੱਸਿਆਵਾਂ ਦੇ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਨਵੀਂ ਵਿਧੀ ਨੂੰ ਅਪਣਾ ਕੇ ਖਾਦਾਂ ਦੀ ਵੰਡ ਕਰਨ ਵਾਲੇ ਖੇਤੀਬਾੜੀ ਸੁਸਾਇਟੀ ਦੇ ਅਧਿਕਾਰੀਆਂ, ਖਾਦ ਰਿਟੇਲਰਾਂ ਵਲੋਂ ਉਕਤ ਪੀ.ਓ.ਐਸ ਦੀ ਵਿਧੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰ ਦੇ ਖਾਦ ਵੰਡਣ ਦੀ ਵਿਧੀ ਚ ਖਾਦ ਲੈਣ ਵਾਲੇ ਕਿਸਾਨ ਦੇ ਅੰਗੂਠੇ ਦੇ ਨਿਸ਼ਾਨ ਆਧਾਰ ਕਾਰਡ ਨਾਲ ਜੁੜੇ ਫਿੰਗਰ ਪਿੰ੍ਰਟ ਦੇ ਸਹੀ ਪਾਏ ਜਾਣ ਤੇ ਖਾਦ ਮਿਲ ਸਕੇਗੀ | ਉਕਤ ਵਿਧੀ ਦੀ ਪ੍ਰਕਿਰਿਆ ਨਾਲ ਲਿੰਕ ਕਰਨ ਲਈ ਕਈ ਬਜ਼ੁਰਗ ਕਿਸਾਨਾਂ ਦੇ ਨਿਸ਼ਾਨਾਂ ਦੇ ਤਾਲਮੇਲ ਤੇ ਜੋੜਨ ਚ ਜ਼ਿਆਦਾ ਸਮਾਂ ਲੱਗਦਾ ਹੈ ਤੇ ਕਈ ਖਾਦ ਖ਼ਰੀਦਦਾਰ ਕਿਸਾਨਾਂ ਦੇ ਅੰਗੂਠੇ ਦੇ ਨਿਸ਼ਾਨ ਮਿਟੇ ਜਾ ਸਾਫ਼ ਨਹੀਂ ਹੁੰਦੇ ਹਨ | ਪੇਂਡੂ ਖੇਤੀਬਾੜੀ ਸੁਸਾਇਟੀਆਂ ਦੇ ਮੈਂਬਰ ਕਿਸਾਨਾਂ ਦੇ ਖੇਤੀਬਾੜੀ ਕਿੱਤੇ ਨਾਲ ਜੁੜੇ ਹੋਣ ਕਾਰਨ ਹੱਥਾ ਦੀਆਂ ਉਗਲਾਂ ਦੇ ਨਿਸ਼ਾਨ ਵੀ ਮਿਟ ਚੁੱਕੇ ਹਨ ਜਾ ਧੁੰਦਲੇ ਹੋ ਚੁੱਕੇ ਹਨ | ਜਾਣਕਾਰੀ ਅਨੁਸਾਰ ਕੁਝ ਫ਼ੀਸਦੀ ਕਿਸਾਨ ਹੁਣ ਤੱਕ ਆਧਾਰ ਕਾਰਡ ਦੇ ਲਿੰਕ ਨੰਬਰ ਨਾਲ ਲਿੰਕ ਹੋਣ ਤੋਂ ਵੀ ਵਾਂਝੇ ਹਨ | ਭਵਿੱਖ ਚ ਇਸ ਵਿਧੀ ਰਾਹੀਂ ਕਿਸਾਨ ਨੂੰ ਦਿੱਤੀ ਜਾਣ ਵਾਲੀ ਖਾਦ ਤੇ ਇਸ ਦੀ ਸਬਸਿਡੀ ਤੇ ਨਵੀਂ ਭਵਿੱਖ ਦੀ ਸੰਭਾਵਿਤ ਪ੍ਰਣਾਲੀ ਨਾਲ ਜੁੜਨ ਚ ਵੀ ਸਮੱਸਿਆ ਹੋ ਸਕਦੀ ਹੈ | ਖਾਦ ਰਿਟੇਲਰਾਂ ਦੇ ਅਨੁਸਾਰ ਕਿਸਾਨਾਂ ਨੂੰ ਇਸ ਉਪਕਰਨ ਰਾਹੀਂ ਖਾਦ ਦੇਣ ਦੀ ਪ੍ਰਣਾਲੀ ਚ ਪ੍ਰਤੀ ਮਹੀਨਾ 8.50 ਸੌ ਪ੍ਰਤੀ ਮਹੀਨਾ,ਹੋਰ ਨਵੇਂ ਖ਼ਰਚੇ ਵੀ ਪਏ ਹਨ | ਇਸ ਸੰਬੰਧੀ ਡੀ.ਸੀ.ਐਮ ਲਿ ਦੇ ਡਿਪਟੀ ਮੈਨੇਜਰ ਸ.ਬੂਟਾ ਸਿੰਘ ਰੰਧਾਵਾ ਜੋ ਕਿ ਜ਼ਿਲੇ੍ਹ ਵਿਚ ਇਸ ਸਿਸਟਮ,ਮਸ਼ੀਨਾਂ ਨੂੰ ਉਪਲਬਧ ਕਰਵਾ ਕੇ ਟਰੇਨਿੰਗ ਦੇ ਰਹੇ ਹਨ, ਨੇ ਦੱਸਿਆ ਕਿ ਕਿਸਾਨਾਂ ਤੱਕ ਖਾਦ ਪਹੰੁਚਾਣ ਦੀ ਵਿਧੀ ਨੂੰ ਸਮੂਥ ਬਣਾਉਣ ਲਈ ਸਰਕਾਰ ਵਲੋਂ ਨਵੀਨਤਮ ਉਪਕਰਨ ਵਿਧੀ ਅਪਣਾਈ ਜਾ ਰਹੀ ਹੈ | ਇਸ ਵਿਧੀ ਰਾਹੀ ਖਾਦਾਂ ਦੀ ਵੰਡ ਤੇ ਪਾਰਦਰਸਤਾ, ਉਪਲਬਧਤਾ, ਖਾਦ ਦੇ ਸਟਾਕ, ਸਪਲਾਈ ਨੂੰ ਲਗਾਤਾਰ ਸਹੀ ਢੰਗ ਨਾਲ ਬਣਾਈ ਰੱਖਣ ਵਿਚ ਸਹਾਈ ਸਿੱਧ ਹੋਵੇਗੀ | ਵੱਖੋ-ਵੱਖੋ ਸੁਸਾਇਟੀਆਂ ਦੇ ਸੈਕਟਰੀ, ਖਾਦ ਵਿਕਰੇਤਾ ਦੁਕਾਨਦਾਰਾਂ ਨੂੰ ਇਸ ਵਿਧੀ ਨਾਲ ਜੋੜਨ ਲਈ ਗਾਈਡ ਕੀਤਾ ਗਿਆ ਹੈ | ਮੋਬਾਈਲ ਫਲਟੀਲਾਈਜਰ ਮੋਨੋਟਰਿੰਗ ਸਿਸਟਮ ਵਿਚ ਆਈ,ਡੀ ਅਤੇ ਬਾਕੀ ਹੋਰ ਪ੍ਰਕਿਰਿਆ ਰਾਹੀਂ ਜੋੜ ਦਿੱਤਾ ਗਿਆ ਹੈ ਤਾਂ ਜੋ ਸਹੀ ਲੋੜਵੰਦ ਕਿਸਾਨਾਂ ਨੂੰ ਲਾਭ ਮਿਲ ਸਕੇ |

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:Ajit