ਕਿਸਾਨਾਂ ਦੀਆਂ ਖੁਦਕੁਸ਼ੀਆਂ ਪਿੱਛੇ ਹੀ ਵੀ ਵੱਡਾ ਕਾਰਨ!

August 02 2017

By: Abpsanjha Date: 2 august 2017

ਚੰਡੀਗੜ੍ਹ: ਅਮਰੀਕੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ ‘ਚ ਦਾਅਵਾ ਕੀਤਾ ਹੈ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਖ ਕਾਰਨ ਆਲਮੀ ਤਪਸ਼ ਵੀ ਹੈ। ਅਧਿਐਨ ਅਨੁਸਾਰ ਖੇਤੀ ਦੇ ਕਿਸੇ ਵੀ ਮੌਸਮ ‘ਚ ਤਾਪਮਾਨ ‘ਚ ਇੱਕ ਡਿਗਰੀ ਸੈਲਸੀਅਸ ਦਾ ਵਾਧਾ ਹੁੰਦਾ ਹੈ ਤਾਂ ਉਸ ਸਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅੰਕੜੇ ‘ਚ ਔਸਤ 67 ਫੀਸਦੀ ਦਾ ਵਾਧਾ ਹੁੰਦਾ ਹੈ।

 ਇਲ ਰਿਪੋਰਟ ਅਨੁਸਾਰ ਭਾਰਤ ‘ਚ ਪਿਛਲੇ 30 ਸਾਲਾਂ ‘ਚ 59,000 ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਦਾ ਮੁੱਖ ਕਾਰਨ ਆਲਮੀ ਤਪਸ਼ ਹੈ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਆਲਮੀ ਤਪਸ਼ ‘ਚ ਜਿਸ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉਸ ਕਰਕੇ ਖੁਦਕੁਸ਼ੀਆਂ ਦੀ ਦਰ ‘ਚ ਵਾਧਾ ਹੋ ਸਕਦਾ ਹੈ। ਅਮਰੀਕਾ ਦੇ ਬਾਰਕਲੇ ‘ਚ ਕੈਲੀਫੋਰਨੀਆ ਯੂਨੀਵਰਸਿਟੀ ਵੱਲੋਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਫ਼ਸਲਾਂ ਦੇ ਠੀਕ ਤਰ੍ਹਾਂ ਨਾ ਹੋਣ ਕਾਰਨ ਕਿਸਾਨ ਗਰੀਬ ਹੋ ਰਹੇ ਹਨ ਤੇ ਨਿਰਾਸ਼ਾ ‘ਚ ਉਹ ਖੁਦਕੁਸ਼ੀਆਂ ਦੇ ਸ਼ਿਕਾਰ ਹੋ ਰਹੇ ਹਨ।  ਯੂ.ਸੀ. ਬਾਰਕਲੇ ‘ਚ ਖੋਜਾਰਥੀ ਤਾਮਾ ਕਾਰਲਟਨ ਦਾ ਕਹਿਣਾ ਹੈ ਕਿ ਇਹ ਬਹੁਤ ਅਚੰਭੇ ਤੇ ਦਿਲ ਤੋੜਨ ਵਾਲੀ ਗੱਲ ਹੈ ਕਿ ਨਿਰਾਸ਼ਾ ਦੀ ਹਾਲਤ ‘ਚ ਲੋਕ ਖੁਦ ਨੂੰ ਹੀ ਨੁਕਸਾਨ ਪਹੁੰਚਾਉਣ ਤੱਕ ਚਲੇ ਜਾਂਦੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਿਰਾਸ਼ਤਾ ਦੀ ਵਜ੍ਹਾ ਆਰਥਿਕਤਾ ਹੈ ਤੇ ਇਸ ਲਈ ਬਿਹਤਰ ਨੀਤੀਆਂ ਬਣਾ ਕੇ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਖੋਜ ਮੁਤਾਬਕ ਫ਼ਸਲਾਂ ਦੀ ਬਿਜਾਈ ਸਮੇਂ ਵਧੇਰੇ ਤਾਪਮਾਨ ਤੇ ਘੱਟ ਵਰਖਾ ਸਾਲਾਨਾ ਖੁਦਕੁਸ਼ੀਆਂ ਦੀ ਦਰ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦੀ ਹੈ।

ਇਹ ਸਰਵੇ ਜਰਨਲ ਪ੍ਰੋਸੀਡਿੰਗ ਆਫ਼ ਦਾ ਨੈਸ਼ਨਲ ਅਕੈਡਮੀ ਆਫ਼ ਸਾਇੰਸ ‘ਚ ਪ੍ਰਕਾਸ਼ਿਤ ਹੋਇਆ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਕਿਵੇਂ ਭਾਰਤ ‘ਚ 1980 ਤੋਂ ਲੈ ਕੇ ਹੁਣ ਤੱਕ ਖੁਦਕੁਸ਼ੀਆਂ ਦੀ ਦਰ ਕਰੀਬ ਦੁੱਗਣੀ ਹੋ ਚੁੱਕੀ ਹੈ ਤੇ ਇੱਥੇ ਹਰ ਸਾਲ 7 ਫੀਸਦੀ ਦੇ ਵਾਧੇ ਨਾਲ ਕਰੀਬ 1,30,000 ਲੋਕ ਖੁਦਕੁਸ਼ੀ ਕਰ ਰਹੇ ਹਨ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।