ਕਿਸਾਨ ਦੇ ਬੇਟੇ ਦਾ ਅਨੋਖਾ ਕਾਰਨਾਮਾ, 222 ਕਿੱਲੋ ਕਣਕ ਤੋਂ ਬਣਾ ਧਰਿਆ ਸਿੱਕਾ

December 05 2017

 ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਫਤਿਹਪੁਰ ਵਿੱਚ ਇੱਕ ਕਿਸਾਨ ਦੇ ਬੇਟੇ ਦਾ ਅਨੋਖਾ ਹੁਨਰ ਦੇਖਣ ਨੂੰ ਮਿਲਿਆ ਹੈ। ਇੱਥੇ ਕਿਸਾਨ ਦੇ ਬੇਟੇ ਨੇ 222 ਕਿੱਲੋ ਦੀ ਕਣਕ ਦਾ ਸਿੱਕਾ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸਿੱਕੇ ਨੂੰ ਦੇਖਣ ਲਈ ਪਿੰਡ ਹੀ ਨਹੀਂ ਬਲਕਿ ਗੁਆਂਢੀ ਸੂਬਿਆਂ ਦਾ ਹਜ਼ੂਮ ਇੱਕਠਾ ਹੋ ਰਿਹਾ ਹੈ।

 ਦਰਅਸਲ ਮਾਮਲਾ ਜ਼ਿਲ੍ਹੇ ਦੇ ਧਰਮਪੁਰ ਸਰਾਇਆ ਪਿੰਡ ਦਾ ਹੈ। ਇੱਥੋਂ ਦੇ ਰਹਿਣ ਵਾਲੇ ਕਿਸਾਨ ਸ਼ੈਲਿੰਦਰ ਕੁਮਾਰ ਨੇ ਪੰਜ ਫੁੱਟ ਉੱਚਾਈ ਦਾ 2 ਕੁਇੰਟਲ 11 ਕਿੱਲੋ ਕਣਕ ਦੇ ਦਾਣਿਆਂ ਤੋਂ ਇੱਕ ਰੁਪਏ ਦਾ ਸਿੱਕਾ ਬਣਾਇਆ ਹੈ।

 ਇਹ ਸਿੱਕਾ ਮਹਿਜ਼ 45 ਦਿਨਾਂ ਵਿੱਚ ਸਧਾਰਨ ਕਣਕ ਤੋਂ ਤਿਆਰ ਕੀਤਾ ਹੈ। ਇਸ ਕੰਮ ਦੀ ਪ੍ਰਸੰਸ਼ਾ ਕਰਨ ਵਾਲੇ ਲੋਕ ਇਸ ਇੱਕ ਰੁਪਏ ਦੇ ਸਿੱਕੇ ਨੂੰ ਗਿੰਨੀਜ਼ ਬੁੱਕ ਵਿੱਚ ਦਰਜ ਕਰਾਉਣ ਦੀ ਮੰਗ ਕਰ ਰਹੇ ਹਨ।

 ਸ਼ੈਲਿੰਦਰ ਨੇ ਦੱਸਿਆ ਕਿ ਇੱਕ ਰੁਪਏ ਦੇ ਸਿੱਕੇ ਵਿੱਚ ਕਣਕ ਦੀ ਬੱਲੀ ਦੇਖ ਕੇ ਉਸ ਨੂੰ ਇਹ ਸਿੱਕਾ ਬਣਾਉਣ ਦੀ ਪ੍ਰੇਰਣਾ ਮਿਲੀ। ਉਸ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਣਕ ਨਹੀਂ ਹੋਵੇਗੀ ਤਾਂ ਕਿਸਾਨ ਖੁਸ਼ਹਾਲ ਨਹੀਂ ਹੋਣਗੇ। ਇਸ ਲਈ ਉਸ ਨੇ ਇਹ ਸਿੱਕਾ ਬਣਾਇਆ ਹੈ। ਕਿਸੇ ਵੀ ਦੇਸ਼ ਦੀ ਧਾਤੂ ਦੀ ਮੁਦਰਾ ਦਾ ਅਨਾਜ ਤੋਂ ਬਣਾਇਆ ਇਹ ਸਿੱਕਾ ਸ਼ਾਇਦ ਵਿਸ਼ਵ ਦਾ ਪਹਿਲਾ ਵਿਸ਼ਾਲ ਤੇ ਅਨੋਖਾ ਸਿੱਕਾ ਹੋਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP sanjha