ਕਰਜ਼ੇ ਮੁਆਫ ਤਾਂ ਕੀ ਹੋਣਾ, ਕਰਜ਼ਾ ਲੈਣ ਨੂੰ ਵੀ ਤਰਸ ਰਹੇ ਕਿਸਾਨ

May 22 2018

ਬਠਿੰਡਾ (ਅਮਿਤ ਸ਼ਰਮਾ) : ਪੰਜਾਬ ਸੂਬੇ ਚ ਕਿਸਾਨ ਇਸ ਕਦਰ ਬੇਵੱਸ ਅਤੇ ਲਾਚਾਰ ਹੋ ਚੁੱਕਾ ਹੈ ਕਿ ਉਸ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ। ਮਾਮਲਾ ਬਠਿੰਡਾ ਦਾ ਹੈ, ਜਿਥੇ ਸਰਕਾਰ ਵੱਲੋਂ ਕਿਸਾਨ ਨੂੰ ਫਸਲ ਦੀ ਬਿਜਾਈ ਲਈ ਦਿੱਤੇ ਜਾਣ ਵਾਲੇ 14000 ਕਰਜ਼ ਚ ਸਹਿਕਾਰੀ ਬੈਂਕ ਵੱਲੋਂ ਚਾਰ ਹਜ਼ਾਰ ਦੀ ਕਾਟ ਲਗਾ ਦਿੱਤੀ ਗਈ। ਇਸ ਕਾਟ ਦੀ ਕਿਸਾਨਾਂ ਵੱਲੋਂ ਕਾਫੀ ਨਿੰਦਾ ਕੀਤੀ ਜਾ ਰਹੀ ਹੈ, ਜਿਸ ਦੇ ਵਿਰੋਧ ਚ ਕਿਸਾਨਾਂ ਨੇ ਬੈਂਕ ਸਾਹਮਣੇ ਧਰਨਾ ਦਿੱਤਾ ਤੇ ਬੈਂਕ ਅਧਿਕਾਰੀ ਬੈਂਕ ਨੂੰ ਤਾਲਾ ਲਗਾ ਕੇ ਚਲਦੇ ਬਣੇ।

ਇਸ ਸਕੀਮ ਤਹਿਤ ਪੰਜਾਬ ਦੇ ਸਾਰੇ ਇਲਾਕਿਆਂ ਚ ਕਿਸਾਨਾਂ ਨੂੰ 14000 ਰੁਪਏ ਕਰਜ਼ਾ ਦਿੱਤਾ ਜਾਂਦਾ ਪਰ ਸਿਰਫ ਬਠਿੰਡਾ ਦੇ ਕਿਸਾਨਾਂ ਨਾਲ ਇਹ ਵਿਤਕਰਾ ਕਿਉਂ ਇਹ ਇਕ ਵੱਡਾ ਸਵਾਲ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani