ਕਣਕ ਦੇ ਨਾੜ ਦੀ ਵਰਤੋਂ ਬਾਗਾਂ ਤੇ ਸਬਜ਼ੀਆਂ 'ਚ ਮਲਚਿੰਗ ਲਈ ਕੀਤੀ ਜਾਵੇ

April 20 2018

ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ,ਤਰਸੇਮ ਢੁੱਡੀ, ਖੁਰਾਣਾ, ਸੁਖਪਾਲ) - ਸਹਾਇਕ ਡਾਇਰੈਕਟਰ ਬਾਗਬਾਨੀ ਨਰਿੰਦਰਜੀਤ ਸਿੰਘ ਨੇ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਣਕ ਦੀ ਕੰਬਾਈਨ ਨਾਲ ਕਟਾਈ ਕਰਵਾਉਣ ਤੋਂ ਬਾਅਦ ਖੇਤਾਂ ਵਿਚ ਬਚਣ ਵਾਲੇ ਨਾੜ ਦੀ ਵਰਤੋਂ ਬਾਗਾਂ ਅਤੇ ਸਬਜ਼ੀਆਂ ਵਿਚ ਮਲਚਿੰਗ ਲਈ ਕੀਤੀ ਜਾਵੇ। ਅਜਿਹਾ ਕਰਨ ਨਾਲ ਜਿੱਥੇ ਕਣਕ ਦੇ ਨਾੜ ਦੀ ਸਹੀ ਵਰਤੋਂ ਹੋ ਸਕੇਗੀ, ਉੱਥੇ ਹੀ ਇਸ ਨਾਲ ਬਾਗਾਂ ਅਤੇ ਸਬਜ਼ੀਆਂ ਨੂੰ ਲਾਭ ਹੋਵੇਗਾ। 

ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਕੁਝ ਬਾਗਬਾਨਾਂ ਨੇ ਇਸ ਸਬੰਧੀ ਪਹਿਲ ਕੀਤੀ ਹੈ, ਜਿਸ ਦੇ ਸਾਰਥਕ ਨਤੀਜੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਣਕ ਦਾ ਨਾੜ ਬਾਗਾਂ ਵਿਚ ਬੂਟਿਆਂ ਦੇ ਹੇਠ ਵਿਛਾ ਦਿੱਤਾ ਜਾਵੇ ਤਾਂ ਇਸ ਨਾਲ ਸਿੰਚਾਈ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਨਾਲ ਦੀ ਨਾਲ ਬਾਗਾਂ ਵਿਚ ਨਦੀਨ ਘੱਟ ਹੁੰਦੇ ਹਨ। ਸਬਜ਼ੀਆਂ ਚ ਇਸ ਦੀ ਮਲਚਿੰਗ ਵਜੋਂ ਵਰਤੋਂ ਲਾਭਕਾਰੀ ਹੁੰਦੀ ਹੈ ਅਤੇ ਇਸ ਨਾਲ ਸਿੰਚਾਈ ਲਈ ਘੱਟ ਪਾਣੀ ਦੀ ਜ਼ਰੂਰਤ ਪੈਂਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani