ਕਣਕ ਦੀ ਫਸਲ ਵਿੱਚ ਗੁੱਲੀ-ਡੰਡੇ ਨਦੀਨ ਤੋਂ ਰਹੋ ਸਾਵਧਾਨ

November 16 2018

ਗੁੱਲੀ ਡੰਡਾ ਕਣਕ ਦਾ ਇੱਕ ਨਦੀਨ ਹੈ। ਜਿਸ ਨਾਲ ਫ਼ਸਲ ਦੇ ਝਾੜ ਦਾ ਬਹੁਤ ਨੁਕਸਾਨ ਹੋ ਸਕਦਾ ਹੈ।

1. ਹੈਪੀ ਸੀਡਰ ਜਾਂ ਜ਼ੀਰੋ ਟਿਲ ਨਾਲ ਬੀਜੀ ਕਣਕ ਵਿੱਚ, ਗੁੱਲੀ ਡੰਡੇ ਦਾ ਡੂੰਘੀ ਸਤਹ ਵਿੱਚ ਪਿਆ ਬੀਜ, ਉੱਪਰ ਨਹੀਂ ਆਉਂਦਾ ਹੈ ਤਾਂ ਇਸ ਲਈ ਗੁੱਲੀ ਡੰਡੇ ਦੀ ਆਬਾਦੀ ਘੱਟ ਰਹੇਗੀ।

2. ਬੈੱਡਾਂ ਉੱਪਰ ਬੀਜੀ ਫਸਲ ਨਾਲ ਮਿੱਟੀ ਦੀ ਉਪਰਲੀ ਸਤ੍ਹਾ ਛੇਤੀ ਸੁੱਕਦੀ ਹੈ, ਇਸ ਲਈ ਇਹਨਾਂ ਉੱਪਰ ਨਦੀਨ ਵੀ ਘੱਟ ਉੱਗਦੇ ਹਨ। ਪਹਿਲੇ ਪਾਣੀ ਤੋਂ ਬਾਅਦ ਮਸ਼ੀਨ ਨਾਲ ਗੁੱਲੀ ਡੰਡੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

3. ਛਿੱਟਾ ਵਿਧੀ ਨਾਲ ਫਸਲ ਨਾ ਬੀਜੋ। ਫਸਲ ਇਕਸਾਰ ਨਹੀਂ ਹੋਵੇਗੀ। ਮਾੜੀ ਫ਼ਸਲ ਨਦੀਨਾਂ ਦੇ ਨਾਲ ਮੁਕਾਬਲਾ ਘੱਟ ਕਰਦੀ ਹੈ।

4. ਗੁੱਲੀ ਡੰਡੇ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਨਦੀਨ ਨਾਸ਼ਕਾਂ ਦੀ ਮਾਤਰਾ ਸਿਫ਼ਾਰਿਸ਼ ਮੁਤਾਬਿਕ ਅਤੇ ਹਰੇਕ ਸਾਲ ਅਦਲਾ ਬਦਲੀ ਕਰਕੇ ਵਰਤੋ। ਪਾਣੀ ਦੀ ਸਿਫਾਰਸ਼ ਕੀਤੀ ਮਾਤਰਾ ਦੀ ਵਰਤੋਂ ਕਰੋ। ਬਿਜਾਈ ਸਮੇਂ ਨਦੀਨ ਨਾਸ਼ਕਾਂ ਦੇ ਇਸਤੇਮਾਲ ਲਈ 200 ਲੀਟਰ ਪਾਣੀ ਦੀ ਵਰਤੋਂ ਕਰੋ ਅਤੇ ਨਦੀਨ ਦੇ ਉੱਗਣ ਤੋਂ ਬਾਅਦ ਇਸਤੇਮਾਲ ਕਰਨ ਵਾਲੀਆਂ ਨਦੀਨ ਨਾਸ਼ਕਾਂ ਲਈ 150 ਲੀਟਰ ਪਾਣੀ ਇਸਤੇਮਾਲ ਕਰੋ। ਲੱਕੀ ਬੀਜ ਡਰਿੱਲ ਬਿਜਾਈ ਦੇ ਨਾਲ-ਨਾਲ ਬਿਜਾਈ ਸਮੇਂ ਨਦੀਨ ਨਾਸ਼ਕਾਂ ਦਾ ਇਸਤੇਮਾਲ ਕਰ ਸਕਦੇ ਹੋ।

5. ਗੁੱਲੀ-ਡੰਡੇ ਨੂੰ ਕਾਬੂ ਕਰਨ ਲਈ ਇਸ ਦੇ 2-3 ਪੱਤੇ ਨਿਕਲਣ ਤੇ ਨਦੀਨ ਨਾਸ਼ਕਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਹ ਪੱਤੇ ਬਿਜਾਈ ਦੇ 30-35 ਦਿਨਾਂ ਬਾਅਦ ਨਿਕਲਦੇ ਹਨ।

6. ਨਦੀਨ ਨਾਸ਼ਕ ਦਾ ਛਿੜਕਾਅ ਪਹਿਲੀ ਸਿੰਚਾਈ ਦੇ ਬਾਅਦ ਸਹੀ ਮਿੱਟੀ ਦੀ ਨਮੀ ਤੇ ਫਲੈਟ ਫੈਨ ਜਾਂ ਫਲੱਡ ਜੈੱਟ ਨੋਜਲ ਨਾਲ ਕਰਨਾ ਚਾਹੀਦਾ ਹੈ। ਨਦੀਨ ਨਾਸ਼ਕ ਦਵਾਈਆਂ ਦੀ ਸਹੀ ਸਮੇਂ ਤੇ ਵਰਤੋਂ ਕਰੋ।ਇਸ ਲਈ ਪਹਿਲੀ ਸਿੰਚਾਈ ਹਲਕੀ ਹੋਣੀ ਚਾਹੀਦੀ ਹੈ।

7. ਦਵਾਈ ਵਿਕਰੇਤਾਵਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਨਦੀਨ ਨਾਸ਼ਕ ਦਵਾਈਆਂ ਦੇ ਮਿਸ਼ਰਣ ਦੀ ਵਰਤੋਂ ਨਾ ਕਰੋ।

8. ਅਗਲੇ ਸਾਲ ਫਸਲ ਵਿਚ ਨਦੀਨਾਂ ਦੇ ਖਾਤਮੇ ਲਈ ਬੀਜ ਵਾਲੀ ਕਣਕ ਵਿੱਚੋਂ ਨਦੀਨਾਂ ਨੂੰ ਪੁੱਟਦੇ ਰਹੋ ।