ਏਕੜ ਜ਼ਮੀਨ ‘ਚੋਂ 15 ਫਸਲਾਂ ਦੀ ਪੈਦਾਵਾਰ !

January 10 2018

ਨਵੀਂ ਦਿੱਲੀ: ਮਹਾਰਾਸ਼ਟਰ ਦੀ ਮਹਿਲਾ ਵਿਨੀਤਾ ਬਾਲਭੀਮ ਸ਼ੈਟੀ ਇੱਕ ਸਾਲ ਵਿੱਚ ਹੀ ਇੱਕ ਏਕੜ ਜ਼ਮੀਨ ‘ਚੋਂ 15 ਫਸਲਾਂ ਦੀ ਪੈਦਾਵਾਰ ਕਰ ਰਹੀ ਹੈ। ਉਨ੍ਹਾਂ ਨੇ ਸਬਜ਼ੀਆਂ, ਅੰਗੂਰ ਤੇ ਸੋਆਬੀਨ ਬੀਜ ਕੇ ਸਾਲ 2016 ਦੌਰਾਨ ਇੱਕ ਏਕੜ ਵਿੱਚ 15 ਫਸਲਾਂ ਦੀ ਪੈਦਾਵਾਰ ਲੈ ਮਿਸਾਲ ਕਾਇਮ ਕੀਤੀ।

ਵਨੀਤਾ ਨੂੰ ਗੈਰ ਸਰਕਾਰੀ ਸੰਸਥਾ ਦੀ ਬਦਲੌਤ ਉਹ ਖੇਤੀ ਵਿਗਿਆਨ ਕੇਂਦਰ ਨਾਲ ਜੁੜੀ, ਜਿੱਥੋਂ ਉਸ ਨੇ ਆਰਗੈਨਿਕ ਖੇਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਉਨ੍ਹਾਂ ਨੇ ਵੇਖਿਆ ਇੱਕ ਏਕੜ ਰਕਬੇ ਵਿੱਚ ਹੀ ਸਬਜ਼ੀਆਂ ਦੀਆਂ ਕਈ ਫਸਲਾਂ ਦੀ ਪੈਦਾਵਾਰ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਆਰਗੈਨਿਕ ਖੇਤੀ ਕਰਨ ਦਾ ਫੈਸਲਾ ਕਰ ਲਿਆ।

ਵਨੀਤਾ ਦੇ ਪਤੀ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੈ ਜਿਸ ਕਰਕੇ ਵਨੀਤਾ ਵੀ ਪ੍ਰੇਸ਼ਾਨ ਰਹਿੰਦੀ ਸੀ। ਵਨੀਤਾ ਨੂੰ ਉਨ੍ਹਾਂ ਦੀ ਬੀਮਾਰੀ ਦਾ ਇਲਾਜ ਵੀ ਆਰਗੈਨਿਕ ਖੇਤੀ ਵਿੱਚ ਹੀ ਦਿੱਸਿਆ। ਉਨ੍ਹਾਂ ਨੇ ਇੱਕ ਏਕੜ ਰਕਬਾ ਠੇਕੇ ‘ਤੇ ਲਿਆ ਤੇ ਆਰਗੈਨਿਕ ਖੇਤੀ ਸ਼ੁਰੂ ਕਰ ਦਿੱਤੀ।

ਖੇਤੀ ਵਿੱਚ ਵਨੀਤਾ ਨੇ ਖਾਦ ਦੀ ਥਾਂ ਆਪਣੀ ਹੀ ਗਉ ਦਾ ਗੋਹਾ ਇਸਤੇਮਾਲ ਕਰਦੀ ਹੈ। ਇਸ ਨਾਲ ਉਸ ਦਾ ਕਾਫੀ ਖਰਚਾ ਬਚਣ ਲੱਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP sanjha