ਇਸ ਕੰਪਨੀ ਦੇ ਟਰੈਕਟਰਾਂ ਦੀ ਘਰੇਲੂ ਵਿਕਰੀ 'ਚ 31 ਫ਼ੀਸਦ ਦਾ ਵਾਧਾ.

September 06 2017

 by: abpsanjha date:6 september 2017

ਨਵੀਂ ਦਿੱਲੀ : ਸੋਨਾਲੀਕਾ ਟਰੈਕਟਰ ਵੇਚਣ ਵਾਲੀ ਕੰਪਨੀ ਇੰਟਰਨੈਸ਼ਨਲ ਟਰੈਕਟਰਜ਼ ਲਿਮੀਟਿਡ (ਆਈਟੀਐੱਲ) ਵੱਲੋਂ ਅੱਜ ਆਪਣੀ ਘਰੇਲੂ ਵਿਕਰੀ ਵਿੱਚ 31 ਫ਼ੀਸਦ ਦਾ ਵਾਧਾ ਹੋਣ ਦੀ ਰਿਪੋਰਟ ਜਾਰੀ ਕੀਤੀ ਗਈ। ਕੰਪਨੀ ਵੱਲੋਂ ਅਗਸਤ ਮਹੀਨੇ ਵਿੱਚ ਕੁਲ 4,887 ਟਰੈਕਟਰ ਵੇਚੇ ਗਏ ਹਨ।

ਰਿਪੋਰਟ ਅਨੁਸਾਰ ਪਿਛਲੇ ਸਾਲ ਇਸੇ ਮਹੀਨੇ ਕੰਪਨੀ ਵੱਲੋਂ 3,730 ਟਰੈਕਟਰ ਵੇਚੇ ਗਏ ਸਨ। ਇਸੇ ਤਰ੍ਹਾਂ ਪਿਛਲੇ ਸਾਲ 1,008 ਟਰੈਕਟਰ ਕੰਪਨੀ ਨੇ ਬਰਾਮਦ ਕੀਤੇ ਸਨ, ਜਦੋਂ ਕਿ ਇਸ ਸਾਲ ਇਹ ਗਿਣਤੀ 1,170 ਰਹੀ।

ਆਈਟੀਐੱਲ ਦੇ ਕਾਰਜਕਾਰੀ ਡਾਇਰੈਕਟਰ ਸੋਨਾਲੀਕਾ ਰਮਨ ਮਿੱਤਲ ਨੇ ਦੱਸਿਆ ਕਿ ਕੰਪਨੀ ਵੱਲੋਂ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਅਜਿਹੇ ਟਰੈਕਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਨ੍ਹਾਂ ਨਾਲ ਕਿਸਾਨਾਂ ਦੀ ਆਮਦਨੀ ਤੇ ਕੰਪਨੀ ਦੀ ਵਿਕਰੀ, ਦੋਨਾਂ ਵਿੱਚ ਵਾਧਾ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਲਈ ਨੀਤੀ ਆਯੋਗ ਨੇ ਜੋ ਯੋਜਨਾ ਬਣਾਈ ਹੈ ਕੰਪਨੀ ਵੱਲੋਂ ਉਸ ਵਿੱਚ ਵੀ ਯੋਗਦਾਨ ਪਾਇਆ ਜਾਵੇਗਾ।ਨੀਤੀ ਆਯੋਗ ਨਾਲ ਇਸ ਸਾਂਝ ਤਹਿਤ ਕੰਪਨੀ ਵੱਲੋਂ ਆਪਣੇ ਉਤਪਾਦਾਂ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ ਤਾਂ ਜੋ ਖੇਤੀ ਪੈਦਾਵਾਰ ਵੀ ਵਧਾਈ ਜਾ ਸਕੇ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।