ਆਲੂਆਂ ਦੇ ਪਿਛੇਤੇ ਝੁਲਸ ਰੋਗ ਅਤੇ ਮਟਰਾਂ ਦੀ ਕੁੰਗੀ ਲਈ ਸਰਵੇਖਣ ਜ਼ਰੂਰੀ

December 18 2017

 ਲੁਧਿਆਣਾ 18 ਦਸੰਬਰ ਪੰਜਾਬ ਵਿੱਚ ਆਲੂਆਂ ਅਤੇ ਮਟਰਾਂ ਦੀ ਕਾਸ਼ਤ ਖਾਸ ਤੌਰ ਤੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਆਦਿ ਜ਼ਿਲਿ•ਆਂ ਵਿੱਚ ਕੀਤੀ ਜਾਂਦੀ ਹੈ । ਕਿਸਾਨਾਂ ਦੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਆਲੂਆਂ ਦੇ ਪਿਛੇਤੇ ਝੁਲਸ ਰੋਗ ਅਤੇ ਮਟਰਾਂ ਦੀ ਕੁੰਗੀ ਲਈ ਅਨੁਕੂਲ ਚੱਲ ਰਿਹਾ ਹੈ ਅਤੇ ਅਜਿਹੇ ਮੌਸਮ ਵਿੱਚ ਇਹਨਾਂ ਰੋਗਾਂ ਦਾ ਵਾਧਾ ਛੇਤੀ ਹੋ ਜਾਂਦਾ ਹੈ । 

ਆਲੂਆਂ ਦੇ ਪਿਛੇਤੇ ਝੁਲਸ ਰੋਗ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਪੌਦਾ ਰੋਗ ਵਿਭਾਗ ਦੇ ਮੁਖੀ ਡਾ ਪਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਮੌਸਮ ਵਿੱਚ ਨਮੀਂ ਦੀ 90% ਤੋਂ ਜ਼ਿਆਦਾ ਮਾਤਰਾ ਅਤੇ 11-18 ਡਿਗਰੀ ਤਾਪਮਾਨ ਪਿਛੇਤੇ ਝੁਲਸ ਰੋਗ ਲਈ ਬਹੁਤ ਅਨੁਕੂਲ ਹੁੰਦਾ ਹੈ । ਉਹਨਾਂ ਅੱਗੇ ਜਾਣਕਾਰੀ ਵਧਾਉਂਦੇ ਹੋਏ ਦੱਸਿਆ ਕਿ ਪਿਛਲੇ ਕੁਝ ਕੁ ਦਿਨਾਂ ਤੋਂ ਮੌਸਮ (ਨਮੀਂ ਦੀ ਮਾਤਰਾ ਅਤੇ ਤਾਪਮਾਨ) ਇਸ ਰੋਗ ਦੇ ਵਾਧੇ ਲਈ ਕਾਫ਼ੀ ਅਨੁਕੂਲ ਚੱਲ ਰਿਹਾ ਹੈ ਅਤੇ ਪੰਜਾਬ ਵਿੱਚ ਕਾਸ਼ਤ ਹੋਣ ਵਾਲੀਆਂ ਆਲੂ ਦੀਆਂ ਕਿਸਮਾਂ ਵਿੱਚ ਇਸ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਨਹੀਂ । ਇਸ ਲਈ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ । ਜੇਕਰ ਝੁਲਸ ਰੋਗ ਦੀਆਂ ਨਿਸ਼ਾਨੀਆਂ ਖੇਤਾਂ ਵਿੱਚ ਨਜ਼ਰ ਆਉਣ ਤਾਂ ਫ਼ਸਲ ਤੇ ਸੰਪਰਕ ਉਲੀ ਨਾਸ਼ਕ ਜਿਵੇਂ ਕਿ ਇੰਡਫਿਲ ਐਮ-45 ਜਾਂ ਮਾਰਕਜ਼ੈਬ ਜਾਂ ਐਂਟਰਾਕੋਲ ਜਾਂ ਕਵਚ ਦਾ 500-700 ਗ੍ਰਾਮ 250 ਤੋਂ 350 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨ ਤਾਂ ਜੋ ਇਸ ਬਿਮਾਰੀ ਦੇ ਵਾਧੇ ਨੂੰ ਸਮੇਂ ਸਿਰ ਰੋਕਿਆ ਜਾ ਸਕੇ । ਉਹਨਾਂ ਨੇ ਕਿਸਾਨ ਵੀਰਾਂ ਨੂੰ ਪੀਏਯੂ ਵੱਲੋਂ ਵੈਬ ਅਧਾਰਿਤ ਨਿਰਣਾਇਕ ਪ੍ਰਣਾਲੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਿਸ ਅਨੁਸਾਰ ਚੱਲ ਰਹੇ ਮੌਸਮ ਦੌਰਾਨ ਆਲੂਆਂ ਦੇ ਝੁਲਸ ਰੋਗ ਦੀ ਤੀਬਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਤੇ ਲੋੜ ਅਨੁਸਾਰ ਹੀ ਛਿੜਕਾਅ ਕੀਤਾ ਜਾ ਸਕਦਾ ਹੈ । 

ਡਾ ਪੀ ਐਸ ਸੇਖੋਂ ਨੇ ਇਹ ਵੀ ਦੱਸਿਆ ਕਿ ਇਸ ਸਾਲ ਮਟਰਾਂ ਦੀ ਫ਼ਸਲ ਤੇ ਕੁੰਗੀ ਦਾ ਹਮਲਾ ਵੀ ਹੁਸ਼ਿਆਰਪੁਰ ਜ਼ਿਲ•ੇ ਦੇ ਪਿੰਡਾਂ ਚੱਬੇਵਾਲ, ਬਾਹੋਵਾਲ ਅਤੇ ਭਾਮ ਆਦਿ ਵਿੱਚ ਸ਼ੁਰੂ ਹੋ ਚੁੱਕਾ ਹੈ । ਉਨ•ਾਂ ਦੱਸਿਆ ਕਿ ਇਸ ਰੋਗ ਨਾਲ ਪੱਤਿਆਂ, ਫ਼ਲੀਆਂ ਅਤੇ ਟਾਹਣੀਆਂ ਤੇ ਪੀਲੇ ਤੋਂ ਭੁਰੇ ਰੰਗ ਦੇ ਗੋਲ ਉਭਰਵੇਂ ਧੱਬੇ ਪੈ ਜਾਂਦੇ ਹਨ ਜਿਸ ਨਾਲ ਬਿਮਾਰੀ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ । ਇਸ ਲਈ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਿਨ•ਾਂ ਖੇਤਾਂ ਵਿੱਚ ਇਸ ਰੋਗ ਦਾ ਹੱਲਾ ਸ਼ੁਰੂ ਹੋਇਆ ਹੈ ਉਥੇ 400 ਗ੍ਰਾਮ ਇੰਡੋਫਿਲ ਐਮ 45 ਨੂੰ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲਾ ਕੇ ਛਿੜਕਾਅ ਕਰਨ । ਦੋ ਜਾਂ ਤਿੰਨ ਛਿੜਕਾਅ 10 ਦਿਨਾਂ ਦੀ ਵਿੱਥ ਤੇ ਫਿਰ ਦੁਹਰਾਉਣ ਤਾਂ ਜੋ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ ।