ਅਗਲੇ ਦਿਨੀਂ ਦੁੱਧ ਤੇ ਸਬਜ਼ੀਆਂ ਮਿਲਣੀਆਂ ਔਖੀਆਂ, ਕਿਸਾਨਾਂ ਹੋਏ ਬਾਗ਼ੀ

May 31 2018

 ਬਰਨਾਲਾ: ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੇ ਸ਼ਹਿਰਾਂ ਨੂੰ ਹੋਣ ਵਾਲੀ ਸਬਜ਼ੀ ਤੇ ਦੁੱਧ ਦੀ ਸਪਲਾਈ ਰੋਕਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਇਹ ਐਲਾਨ ਨਿੱਤ ਦਿਨ ਵਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਕੀਤਾ ਹੈ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਐਲਾਨ ਕੀਤਾ ਹੈ ਕਿ ਪਹਿਲੀ ਜੂਨ ਤੋਂ ਲੈ ਕੇ 10 ਜੂਨ ਤਕ ਸ਼ਹਿਰਾਂ ਨੂੰ ਉਕਤ ਜ਼ਰੂਰੀ ਵਸਤਾਂ ਨਹੀਂ ਭੇਜੀਆਂ ਜਾਣਗੀਆਂ। ਬਰਨਾਲਾ ਵਿੱਚ ਯੂਨੀਅਨ ਦੀ ਬੈਠਕ ਵਿੱਚ ਮਤਾ ਪਾਸ ਕੀਤਾ ਗਿਆ ਕਿ ਪਹਿਲੀ ਜੂਨ ਨੂੰ ਜ਼ਿਲ੍ਹੇ ਦੇ ਸਾਰੇ ਕਿਸਾਨ ਆਪਣੇ ਟਰੈਕਟਰਾਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਪਾਰਕ ਕੀਤਾ ਜਾਵੇਗਾ ਤੇ ਚਾਬੀਆਂ ਵੀ ਡੀਸੀ ਬਰਨਾਲਾ ਨੂੰ ਸੌਂਪੀਆਂ ਜਾਣਗੀਆਂ।
ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਰੋਜ਼ ਡੀਜ਼ਲ ਦੀਆਂ ਕੀਮਤਾਂ ਵਧਾ ਰਹੀ, ਜਿਸ ਦਾ ਸਭ ਤੋਂ ਵੱਧ ਬੋਝ ਕਿਸਾਨ ‘ਤੇ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸਿਰਫ਼ ਇੱਕ ਪੈਸੇ ਦੀ ਕਟੌਤੀ ਕੀਤੀ ਗਈ। ਇਸ ਤੋਂ ਬਾਅਦ ਮੋਦੀ ਸਰਕਾਰ ਦੀ ਖ਼ੂਬ ਨਿਖੇਧੀ ਹੋਈ ਹੈ।

Source:abpsanjha