ਅਗਲੇ ਦਿਨਾਂ 'ਚ ਸਸਤਾ ਹੋ ਜਾਵੇਗਾ ਪਿਆਜ਼

December 05 2017

ਨਵੀਂ ਦਿੱਲੀ: ਅਗਲੇ 15-20 ਦਿਨਾਂ ਵਿੱਚ  ਪਿਆਜ਼ ਦੇ ਭਾਅ ਘੱਟ ਜਾਣਗੇ। ਖੇਤੀਬਾੜੀ ਸਕੱਤਰ ਐਸ ਕੇ ਪਟਨਾਇਕ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਚੂਨ ਬਾਜ਼ਾਰਾਂ ਵਿੱਚ ਪਿਆਜ਼ ਅਤੇ ਟਮਾਟਰ ਦੇ ਭਾਅ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਿਆਜ਼ ਤੇ ਟਮਾਟਰ ਦੇ ਭਾਅ ਵਿੱਚ ਉਛਾਲ ‘ਆਰਜ਼ੀ ਸਮੱਸਿਆ’ ਹੈ ਅਤੇ ਯਕੀਨੀ ਤੌਰ ’ਤੇ ਸਥਿਤੀ ਵਿੱਚ ਸੁਧਾਰ ਹੋਵੇਗਾ।

ਜਾਣਕਾਰੀ ਅਨੁਸਾਰ ਕੌਮੀ ਰਾਜਧਾਨੀ ਦੇ ਪਰਚੂਨ ਬਾਜ਼ਾਰ ਵਿੱਚ ਪਿਆਜ਼ ਤੇ ਟਮਾਟਰ 70-80 ਰੁਪਏ ਕਿਲੋ ਵਿਕ ਰਹੇ ਹਨ। ਇਸ ਤਰ੍ਹਾਂ ਦੇ ਭਾਅ ਹੋਰ ਮੁੱਖ ਸ਼ਹਿਰਾਂ ਵਿੱਚ ਦੇਖਣ ਨੂੰ ਮਿਲੇ ਹਨ। ਸ੍ਰੀ ਪਟਨਾਇਕ ਨੇ ਕਿਹਾ, ‘ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ ਸੁਧਾਰ ਹੋਵੇਗਾ।

ਮਹਾਰਾਸ਼ਟਰ ਵਿੱਚ ਪਿਆਜ਼ ਦੀ ਫ਼ਸਲ ਠੀਕ ਖੜ੍ਹੀ ਹੈ ਅਤੇ ਇਕ ਵਾਰ ਨਵੀਂ ਫ਼ਸਲ ਦੇ ਆਉਣ ਨਾਲ ਕੀਮਤਾਂ ਵਿੱਚ ਗਿਰਾਵਟ ਆਵੇਗੀ। ਅਗਲੇ 15-20 ਦਿਨਾਂ ਵਿੱਚ ਇਹ ਠੀਕ ਹੋ ਜਾਵੇਗਾ।’ ਉਨ੍ਹਾਂ ਦੱਸਿਆ ਕਿ ਟਮਾਟਰ ਦੀ ਤੁੜਾਈ ਜਲਦੀ ਸ਼ੁਰੂੂ ਹੋਵੇਗੀ ਅਤੇ ਆਮਦ ਵਧਣ ਨਾਲ    ਥੋਕ ਤੇ ਪਰਚੂਨ ਬਾਜ਼ਾਰਾਂ ਵਿੱਚ ਪਿਆਜ਼ ਤੇ ਟਮਾਟਰ ਦੀ ਕੀਮਤ ਘਟੇਗੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP sanjha